ਪੰਜਾਬ

punjab

ETV Bharat / state

ਟਿਕ ਟੌਕ ਸਟਾਰ ਦੀਪ ਮਠਾਰੂ ਦੀ ਬਚੀ ਜਾਨ, ਹਾਲੇ ਵੀ ਜ਼ੇਰੇ ਇਲਾਜ ਦੀਪ ਮਠਾਰੂ - Tik Tok Star

ਟਿਕ ਟੋਕ ਸਟਾਰ (Tick ​​tock star) ਦੀਪ ਮਠਾਰੂ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ। ਜ਼ਹਿਰਲੀ ਦਵਾਈ ਨਿਗਲਣ ਤੋਂ ਬਾਅਦ ਦੀਪ ਮਠਾਰੂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਟਿਕ ਟੌਕ ਸਟਾਰ ਦੀਪ ਮਠਾਰੂ ਦੀ ਬਚੀ ਜਾਨ, ਹਾਲੇ ਵੀ ਜ਼ੇਰੇ ਇਲਾਜ ਦੀਪ ਮਠਾਰੂ
ਟਿਕ ਟੌਕ ਸਟਾਰ ਦੀਪ ਮਠਾਰੂ ਦੀ ਬਚੀ ਜਾਨ, ਹਾਲੇ ਵੀ ਜ਼ੇਰੇ ਇਲਾਜ ਦੀਪ ਮਠਾਰੂ

By

Published : Sep 27, 2021, 10:06 PM IST

ਅੰਮ੍ਰਿਤਸਰ: ਅੱਜ ਕੱਲ੍ਹ ਨੌਜਵਾਨ ਮੁੰਡੇ ਕੁੜੀਆਂ ਪ੍ਰੇਮ ਪਿਆਰ (LOVE) ਦੇ ਚੱਕਰਾਂ ਵਿੱਚ ਪੈ ਕੇ ਗਲਤ ਕਦਮ ਚੁੱਕ ਲੈਂਦੇ ਹਨ। ਉਹ ਇਹ ਵੀ ਨਹੀਂ ਸੋਚ ਦੇ ਕਿ ਜਿਨ੍ਹਾਂ ਮਾਪਿਆਂ ਨੇ ਉਨ੍ਹਾਂ ਨੂੰ ਪਾਲਿਆ ਹੈ, ਉਨ੍ਹਾਂ ਦੇ ਦੁਨੀਆ ਤੋਂ ਜਾਣ ਨਾਲ ਮਾਪਿਆ ਦਾ ਕੀ ਬਣੋਗਾ, ਅਜਿਹਾ ਹੀ ਇੱਕ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਸੀ। ਜਿੱਥੇ ਇੱਕ ਨੌਜਵਾਨ ਨੇ ਪ੍ਰੇਮ-ਪਿਆਰ ਦੇ ਚੱਕਰਾਂ ਵਿੱਚ ਪੈ ਕੇ ਨੌਜਵਾਨਾਂ ਵੱਲੋਂ ਜ਼ਹਿਰਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਨੌਜਵਾਨ ਦੀ ਪਛਾਣ ਦੀਪ ਮਠਾਰੂ ਦੇ ਰੂਪ ਵਿੱਚ ਹੋਈ ਸੀ।

ਟਿਕ ਟੌਕ ਸਟਾਰ ਦੀਪ ਮਠਾਰੂ ਦੀ ਬਚੀ ਜਾਨ, ਹਾਲੇ ਵੀ ਜ਼ੇਰੇ ਇਲਾਜ ਦੀਪ ਮਠਾਰੂ

ਜ਼ਹਿਰਲੀ ਦਵਾਈ ਨਿਗਲਣ ਤੋਂ ਬਾਅਦ ਦੀਪ ਮਠਾਰੂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਸ ਨੂੰ ਡਾਕਟਰਾਂ (Doctors) ਵੱਲੋਂ ਬਚਾਉਣ ਦੇ ਲਈ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ।

ਮੀਡੀਆ ਨਾਲ ਗੱਲਬਾਤ ਦੌਰਾਨ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਜਦੋ ਮਰੀਜ ਨੂੰ ਹਸਪਤਾਲ (Hospital) ਲਿਆਉਦਾ ਗਿਆ ਸੀ ਤਾਂ ਉਸ ਦੀ ਹਾਲਤ ਬਹੁਤ ਖ਼ਰਾਬ ਸੀ, ਤੇ ਜਦੋਂ ਡਾਕਟਰਾਂ (Doctors) ਦੀ ਟੀਮ ਨੂੰ ਪਤਾ ਲੱਗਾ, ਕਿ ਪੀੜਤ ਨੌਜਵਾਨ ਇੱਕ ਟਿਕ ਟੋਕ ਸਟਾਰ (Tick ​​tock star) ਹੈ ਅਤੇ ਇਸ ਦੇ ਲੱਖਾਂ ਹੀ ਫ਼ੈਨ ਹਨ। ਇਸ ਤੋਂ ਬਾਅਦ ਡਾਕਟਰਾਂ (Doctors) ਲਈ ਇਸ ਨੌਜਵਾਨ ਦੀ ਜਾਨ ਬਚਾਉਣਾ ਇੱਕ ਵੱਡਾ ਚੈਲੰਜ ਬਣ ਗਿਆ ਸੀ।

ਪੀੜਤ ਦੀ ਹਾਲਤ ਨੂੰ ਵੇਖਣ ਤੋਂ ਬਾਅਦ ਡਾਕਟਰਾਂ ਨੇ ਪਰਿਵਾਰ ਤੋਂ 72 ਘੰਟੇ ਦਾ ਟਾਈਮ ਮੰਗਿਆ ਸੀ, 72 ਘੰਟੇ ਬੀਤ ਜਾਣ ਤੋਂ ਬਾਅਦ ਪੀੜਥ ਦੀਪ ਮਠਾਰੂ ਦੀ ਜਾਨ ਹੁਣ ਖ਼ਤਰੇ ਤੋਂ ਬਾਹਰ ਹੈ
ਦਸ ਦੇਈਏ ਕਿ ਪੀੜਥ ਦੀਪ ਦੀ ਭੈਣ ਤੇ ਜੀਜਾ ਵੀ ਸੋਸ਼ਲ ਮੀਡੀਆ (Social media) ਅਤੇ ਇੰਸਟਾਗ੍ਰਾਮ ਅਕਾਊਂਟ (Instagram account) ਚਲਾਉਂਦੇ ਹਨ ਅਤੇ ਉਹ ਵੀ ਕਾਫੀ ਮਸ਼ਹੂਰ ਹਨ। ਦੀਪ ਨੇ ਕਿਹਾ ਕਿ ਉਸ ਦੀ ਸਹੇਲੀ ਜੋ ਕਿ ਇੱਕ ਸਾਲ ਦੇ ਤਕਰੀਬਨ ਉਸ ਦੇ ਨਾਲ ਹੈ। ਉਸ ਨੂੰ ਇਗਨੋਰ ਕਰ ਰਹੀ ਸੀ, ਜਿਸ ਕਰਕੇ ਉਸ ਨੇ ਇਹ ਸਭ ਕੀਤਾ। ਉਸ ਨੇ ਕਿਹਾ ਕਿ ਉਹ ਕਿਸੇ ਮਨਿੰਦਰ ਨਾਮ ਮੁੰਡੇ ਨਾਲ ਗੱਲਬਾਤ ਕਰਦੀ ਹੈ। ਜਿਸ ਤੋਂ ਪ੍ਰੇਸ਼ਾਨ ਹੋ ਕੇ ਦੀਪ ਮਠਾਰੂ ਨੇ ਜ਼ਹਿਰਲੀ ਦਵਾਈ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਅਤੇ ਆਪਣੀ ਮੌਤ ਲਈ ਮਨਿੰਦਰ ਤੇ ਆਪਣੇ ਸਹੇਲੀ ਨੂੰ ਜ਼ਿੰਮੇਵਾਰ ਦੱਸਿਆ ਸੀ।

ਇਹ ਵੀ ਪੜ੍ਹੋ:ਰੇਲਵੇ ਟਰੈਕ ਨੇੜਿਓ ਵਿਆਹੁਤਾ ਤੇ ਸ਼ਖ਼ਸ ਦੀ ਲਾਸ਼ ਬਰਾਮਦ

ABOUT THE AUTHOR

...view details