ਅੰਮ੍ਰਿਤਸਰ : ਅਜਨਾਲਾ ਦੇ ਪਿੰਡ ਮਲਕਪੁਰ 'ਚ ਬੀਤੇ ਦਿਨੀਂ ਚੋਰੀ ਹੋਏ ਰੁੱਖਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅਜਨਾਲਾ ਦੇ ਵਣ ਵਿਭਾਗ ਬਹਾਰ ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ ਜਾਮ ਕਰ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਦਰਖ਼ਤ ਕੱਟਣ ਨੂੰ ਲੈ ਕੇ ਵਣ ਵਿਭਾਗ ਦਾ ਦਫ਼ਤਰ ਘੇਰਿਆ - ਵਣ ਵਿਭਾਗ ਦਾ ਦਫ਼ਤਰ ਘੇਰਿਆ
ਅਜਨਾਲਾ ਦੇ ਪਿੰਡ ਮਲਕਪੁਰ 'ਚ ਬੀਤੇ ਦਿਨੀਂ ਚੋਰੀ ਹੋਏ ਰੁੱਖਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅਜਨਾਲਾ ਦੇ ਵਣ ਵਿਭਾਗ ਬਹਾਰ ਅਜਨਾਲਾ-ਅੰਮ੍ਰਿਤਸਰ ਮੁੱਖ ਮਾਰਗ ਜਾਮ ਕਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਕਿਹਾ ਕਿ ਵਣ ਵਿਭਾਗ ਦੁਆਰਾ ਪਿੰਡ ਮਲਕਪੁਰ ਦੇ ਕਿਸਾਨ ਹਰਜਿੰਦਰ ਸਿੰਘ ਅਤੇ ਹਰਜੀਤ ਸਿੰਘ ਨੂੰ ਝੂਠਾ ਜੁਰਮਾਨਾ ਪਾ ਨੋਟਿਸ ਭੇਜਿਆ ਗਿਆ ਜੋ ਕਿ ਸਰਾਸਰ ਗਲਤ ਹੈ।
ਇਸ ਮੌਕੇ ਕਿਸਾਨ ਆਗੂਆਂ ਕਿਹਾ ਕਿ ਵਣ ਵਿਭਾਗ ਦੁਆਰਾ ਪਿੰਡ ਮਲਕਪੁਰ ਦੇ ਕਿਸਾਨ ਹਰਜਿੰਦਰ ਸਿੰਘ ਅਤੇ ਹਰਜੀਤ ਸਿੰਘ ਨੂੰ ਝੂਠਾ ਜੁਰਮਾਨਾ ਪਾ ਨੋਟਿਸ ਭੇਜਿਆ ਗਿਆ ਜੋ ਕਿ ਸਰਾਸਰ ਗਲਤ ਹੈ।
ਉਨ੍ਹਾਂ ਵਿਭਾਗ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਿਭਾਗ ਦੀ ਮਿਲੀਭੁਗਤ ਨਾਲ ਦਰਖ਼ਤਾਂ ਨੂੰ ਕੱਟਿਆ ਤੇ ਵੇਚਿਆ ਜਾ ਰਿਹਾ ਅਤੇ ਨਿਰਦੋਸ਼ਾਂ ਨੂੰ ਨੋਟਿਸ ਭੇਜ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸੰਬੰਧੀ ਵਣ ਰੇਜ਼ ਅਧਿਕਾਰੀ ਹਰਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਬੀਤੇ ਦਿਨੀਂ 14 ਦਰੱਖ਼ਤ ਵੱਡੇ ਗਏ ਸਨ, ਜਿਸ ਸਬੰਧੀ ਉਨ੍ਹਾਂ ਨੂੰ ਜੁਰਮਾਨਾ ਨੋਟਿਸ ਭੇਜੇ ਗਏ ਹਨ ਅਤੇ ਉਨ੍ਹਾਂ ਨੋਟਿਸ ਨੂੰ ਰੱਦ ਕਰਨਾ ਉਨ੍ਹਾਂ ਦੇ ਅਧਿਕਾਰ 'ਚ ਨਹੀਂ ਅਤੇ ਕਾਨੂੰਨ ਤੋਂ ਬਾਹਰ ਹੈ।