ਪੰਜਾਬ

punjab

ETV Bharat / state

ਏਅਰਪੋਰਟ ਤੋਂ ਫੜੇ ਗਏ ਵਿਅਕਤੀ ਕੋਲ਼ ਬਰਾਮਦ ਹੋਇਆ ਹੈਰਾਨੀਜਨਕ ਸਮਾਨ - ਤਰਲ ਸੋਨਾ

ਦੁਬਈ ਤੋਂ ਅੰਮ੍ਰਿਤਸਰ ਜਾਣ ਵਾਲੇ ਯਾਤਰੀ ਤੋਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਤਰਲ ਸੋਨਾ ਬਰਾਮਦ ਕੀਤਾ ਗਿਆ ਹੈ।

ਏਅਰਪੋਰਟ ਤੋਂ ਫੜੇ ਗਏ ਵਿਅਕਤੀ ਕੋਲ਼ ਬਰਾਮਦ ਹੋਇਆ ਹੈਰਾਨੀਜਨਕ ਸਮਾਨ
ਏਅਰਪੋਰਟ ਤੋਂ ਫੜੇ ਗਏ ਵਿਅਕਤੀ ਕੋਲ਼ ਬਰਾਮਦ ਹੋਇਆ ਹੈਰਾਨੀਜਨਕ ਸਮਾਨ

By

Published : Aug 31, 2021, 2:27 PM IST

ਅੰਮ੍ਰਿਤਸਰ: ਅੰਮ੍ਰਿਤਸਰ ਹਵਾਈ ਅੱਡੇ 'ਤੇ ਡੈਟੌਲ ਅਤੇ ਹੈਂਡ ਵਾਸ਼ ਦੀਆਂ ਬੋਤਲਾਂ ਵਿੱਚ ਸੋਨਾ ਲਿਜਾ ਰਿਹਾ ਇੱਕ ਵਿਅਕਤੀ ਕਾਬੂ ਕੀਤਾ ਗਿਆ ਹੈ। ਇਹ ਬਰਾਮਦ ਕਸਟਮ ਕਲੀਅਰੈਂਸ ਦੌਰਾਨ ਹੋਈ ਹੈ। ਯਾਤਰੀ ਸੋਨੇ ਨੂੰ ਡੈਟੌਲ ਦੀ ਇੱਕ ਬੋਤਲ ਅਤੇ ਹੈਂਡਵਾਸ਼ ਵਿੱਚ ਲੁਕਾ ਕੇ ਲਿਆ ਜਾ ਰਿਹਾ ਸੀ।

ਏਅਰਪੋਰਟ ਤੋਂ ਫੜੇ ਗਏ ਵਿਅਕਤੀ ਕੋਲ਼ ਬਰਾਮਦ ਹੋਇਆ ਹੈਰਾਨੀਜਨਕ ਸਮਾਨ

ਯਾਤਰੀ ਦੁਬਈ ਤੋਂ ਫਲਾਈਟ ਨੰਬਰ SB130 ਵਿੱਚ ਉਤਰਿਆ ਅਤੇ ਜਾਂਚ ਦੌਰਾਨ ਉਸਦੇ ਬੈਗ ਵਿੱਚੋਂ ਦੋ ਪਲਾਸਟਿਕ ਦੀਆਂ ਬੋਤਲਾਂ ਬਰਾਮਦ ਹੋਈਆਂ। ਇੱਕ ਹੈਂਡ ਵਾਸ਼ ਅਤੇ ਦੂਜਾ ਸੀ ਡੈਟੌਲ।

ਕਸਟਮ ਅਧਿਕਾਰੀਆਂ ਦੇ ਅਨੁਸਾਰ, ਬੋਤਲਾਂ ਦਾ ਭਾਰ ਤਰਲ ਨਾਲੋਂ ਜ਼ਿਆਦਾ ਜਾਪਦਾ ਸੀ। ਇਸ ਲਈ ਇਸਨੂੰ ਖੋਲ੍ਹਿਆ ਗਿਆ ਤੇ ਜਾਂਚ ਕੀਤੀ ਗਈ। ਇਨ੍ਹਾਂ ਬੋਤਲਾਂ ਵਿੱਚ ਸੋਨੇ ਨੂੰ ਤਰਲ ਰੂਪ ਵਿੱਚ ਰੱਖਿਆ ਗਿਆ ਸੀ ਜਾਂਚ ਦੌਰਾਨ ਸੋਨੇ ਦਾ ਭਾਰ 600.22 ਗ੍ਰਾਮ ਪਾਇਆ ਗਿਆ, ਜਿਸਦੀ ਕੀਮਤ ਲਗਭਗ 29 ਲੱਖ ਸੀ। ਰਾਸ਼ਿਦ ਨਾਂ ਦੇ ਯਾਤਰੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਸੋਨਾ ਬਿਨਾਂ ਕਸਟਮ ਡਿਉਟੀ ਦੇ ਲਿਆਂਦਾ ਗਿਆ ਸੀ।

ਇਹ ਵੀ ਪੜ੍ਹੋਂ:ਪੁਲਿਸ ਵੱਲੋਂ ਰੇਲ ਲੁਟੇਰਾ ਗੈਂਗ ਕਾਬੂ

ABOUT THE AUTHOR

...view details