ਪੰਜਾਬ

punjab

ETV Bharat / state

ਡੇਢ ਕਰੋੜ ਦਾ ਨਸ਼ਾ ਕਰ ਚੁੱਕਾ ਨੌਜਵਾਨ ਸੁਰਜੀਤ ਸਿੰਘ, ਇਸ ਤਰ੍ਹਾਂ ਬਦਲਿਆ ਜੀਵਨ - ਡੇਢ ਕਰੋੜ ਦਾ ਨਸ਼ਾ ਕਰ ਚੁੱਕਾ ਨੌਜਵਾਨ

ਆਪਣੀ ਦ੍ਰਿੜ ਇੱਛਾ ਨਾਲ ਅੰਮ੍ਰਿਤਸਰ ਦੇ ਇੱਕ ਨੌਜਵਾਨ ਨੇ ਨਸ਼ਾ ਛੱਡਿਆ ਜੋ ਕਿ 8 ਸਾਲਾਂ ਦੌਰਾਨ ਡੇਢ ਕਰੋੜ ਦਾ ਨਸ਼ਾ ਕਰ ਚੁੱਕਿਆ ਹੈ। ਨੌਜਵਾਨ ਸੁਰਜੀਤ ਸਿੰਘ ਦਾ ਜੀਵਨ ਕਿਸ ਤਰ੍ਹਾਂ ਬਦਲਿਆ, ਆਓ ਜਾਣਦੇ ਹਾਂ।

ਡੇਢ ਕਰੋੜ ਦਾ ਨਸ਼ਾ ਕਰ ਚੁੱਕਾ ਨੌਜਵਾਨ ਸੁਰਜੀਤ ਸਿੰਘ, ਇਸ ਤਰ੍ਹਾਂ ਬਦਲਿਆ ਜੀਵਨ
ਡੇਢ ਕਰੋੜ ਦਾ ਨਸ਼ਾ ਕਰ ਚੁੱਕਾ ਨੌਜਵਾਨ ਸੁਰਜੀਤ ਸਿੰਘ, ਇਸ ਤਰ੍ਹਾਂ ਬਦਲਿਆ ਜੀਵਨ

By

Published : Sep 27, 2020, 1:22 PM IST

ਅੰਮ੍ਰਿਤਸਰ: ਕਹਿੰਦੇ ਹਨ ਕਿ ਦ੍ਰਿੜ੍ਹ ਇਰਾਦੇ ਹੋਣ ਤਾਂ ਕੁੱਝ ਵੀ ਸੰਭਵ ਹੋ ਸਕਦਾ ਹੈ। ਇਸ ਤਰ੍ਹਾਂ ਹੀ ਇੱਕ ਨੌਜਵਾਨ ਨੇ ਦ੍ਰਿੜ ਇੱਛਾ ਰੱਖ ਕੇ ਆਪਣਾ ਜੀਵਨ ਬਦਲਿਆ ਜੋ ਕਿ ਹਿਣ ਤੱਕ ਡੇਢ ਕਰੋੜ ਰੁਪਏ ਦਾ ਨਸ਼ਾ ਕਰ ਚੁੱਕਿਆ ਹੈ। ਨੌਜਵਾਨ ਸੁਰਜੀਤ ਸਿੰਘ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਗੁਰਦਿੱਤੀ ਵਾਲਾ ਦਾ ਵਾਸੀ ਹੈ।

ਗੱਲਬਾਤ ਕਰਦਿਆਂ ਸੁਰਜੀਤ ਸਿੰਘ ਨੇ ਦੱਸਿਆ ਕਿ ਮਾੜੇ ਦੋਸਤਾਂ ਦੀ ਸੰਗਤ ਕਰਕੇ ਉਸ 'ਤੇ ਬੁਰਾ ਪ੍ਰਭਾਵ ਪੈ ਗਿਆ ਅਤੇ ਉਹ ਨਸ਼ੇ ਕਰਨ ਲੱਗ ਗਿਆ। ਉਸ ਨੇ ਦੱਸਿਆ ਕਿ ਉਹ ਪਿਛਲੇ 8 ਸਾਲਾਂ ਵਿੱਚ ਡੇਢ ਕਰੋੜ ਦਾ ਚਿੱਟਾ ਪੀ ਗਿਆ।

ਡੇਢ ਕਰੋੜ ਦਾ ਨਸ਼ਾ ਕਰ ਚੁੱਕਾ ਨੌਜਵਾਨ ਸੁਰਜੀਤ ਸਿੰਘ, ਇਸ ਤਰ੍ਹਾਂ ਬਦਲਿਆ ਜੀਵਨ

ਨਸ਼ਾ ਛੱਡਣ ਬਾਰੇ ਬਣੇ ਸਬੱਬ ਬਾਰੇ ਉਸ ਨੇ ਕਿਹਾ ਕਿ ਨਸ਼ਾ ਛੱਡਣਾ ਬਹੁਤ ਔਖਾ ਹੈ, ਜਦੋਂ ਉਹ ਨਸ਼ਾ ਕਰਦਾ ਸੀ ਤਾਂ ਉਸਦਾ ਪਤਨੀ ਨਾਲ ਤਲਾਕ ਹੋ ਗਿਆ ਅਤੇ ਜਦ ਉਹ ਇਕੱਲਾ ਬੈਠਦਾ ਸੀ ਤਾਂ ਮਨ ਪ੍ਰੇਸ਼ਾਨ ਹੋਣ ਕਾਰਨ ਸੋਚਦਾ ਸੀ ਕਿ ਨਸ਼ੇ ਕਰਕੇ ਉਸਦਾ ਸਾਰਾ ਪਰਿਵਾਰ ਖੇਰੂ-ਖੇਰੂ ਹੋ ਗਿਆ।

ਇਸ ਕਰਕੇ ਉਸ ਨੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਬੇਨਤੀ ਕੀਤੀ ਅਤੇ ਹਜ਼ੂਰ ਸਾਹਿਬ (ਨਾਂਦੇੜ ਸਾਹਿਬ) ਚਲਾ ਗਿਆ। ਉੱਥੇ ਲਗਾਤਾਰ 6 ਮਹੀਨੇ ਸੇਵਾ ਕੀਤੀ ਤੇ ਵਾਹਿਗੁਰੂ ਦੀ ਕ੍ਰਿਪਾ ਨਾਲ ਹਜ਼ੂਰ ਸਾਹਿਬ ਜਾਣ ਤੋਂ ਇੱਕ ਮਹੀਨਾ ਬਾਅਦ ਉਸ ਨੇ ਅੰਮ੍ਰਿਤ ਛੱਕ ਲਿਆ।

ਸੁਰਜੀਤ ਸਿੰਘ ਨੇ ਕਿਹਾ ਕਿ ਜਦੋਂ ਉਹ ਹਜ਼ੂਰ ਸਾਹਿਬ ਤੋਂ ਅੰਮ੍ਰਿਤ ਛੱਕ ਕੇ ਘਰ ਪਰਤਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਭਾਈ ਗੁਰਭੇਜ ਸਿੰਘ ਨਸ਼ਿਆਂ ਨਾਲ ਸਬੰਧਤ ਮੁੱਦਿਆਂ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਭਾਈ ਗੁਰਭੇਜ ਸਿੰਘ ਨਾਲ ਸੰਪਰਕ ਕੀਤਾ ਅਤੇ ਆਪਣੀ ਸਾਰੀ ਗੱਲਬਾਤ ਸਾਂਝੀ ਕੀਤੀ ਤਾਂ ਗੁਰਭੇਜ ਸਿੰਘ ਨੇ ਕਿਹਾ ਕਿ ਇਸ ਮਸਲੇ ਉੱਪਰ ਫ਼ਿਲਮ ਬਣਾਵਾਂਗੇ ਤਾਂ ਜੋ ਨਸ਼ਿਆਂ ਵਿੱਚ ਗ਼ਲਤਾਨ ਨੌਜਵਾਨਾਂ ਨੂੰ ਚੰਗੀ ਸੇਧ ਮਿਲੇ। ਜਿਸ ਕਾਰਨ ਫ਼ਿਲਮ "ਪਰਾਊਡ ਟੂ ਬੀ ਖ਼ਾਲਸਾ" ਕਰਨ ਦਾ ਮਨ ਵਿੱਚ ਖਿਆਲ ਆਇਆ।

ਨਸ਼ਾ ਕਰਨ ਵਾਲੇ ਨੌਜਵਾਨ "ਨਸ਼ਾ ਛੁਡਾਊ" ਕੇਂਦਰਾਂ ਤੋਂ ਨਸ਼ਾ ਨਹੀਂ ਆਉਂਦੇ ਛੱਡ ਪਾਉਂਦੇ, ਇਸ ਬਾਰੇ ਉਸ ਨੇ ਕਿਹਾ ਕਿ ਉਹ ਵੀ ਅਨੇਕਾਂ ਸੈਂਟਰਾਂ ਵਿੱਚ ਗਿਆ ਸੀ। ਹਰ ਮਾਂ ਬਾਪ ਨਸ਼ਾ ਕਰਨ ਵਾਲੇ ਆਪਣੇ ਬੱਚਿਆਂ ਨੂੰ ਸੈਂਟਰਾਂ ਵਿਚ ਭੇਜਦੇ ਹਨ ਤਾਂ ਜੋ ਉਹ ਨਸ਼ਾ ਛੱਡ ਕੇ ਛੱਡ ਕੇ ਘਰ ਆਉਣ ਪਰ ਨਸ਼ਾ ਛਡਾਊ ਕੇਂਦਰਾਂ ਵਿੱਚ ਇਸ ਤੋਂ ਉਲਟ ਹੋ ਰਿਹਾ ਹੈ। ਨੌਜਵਾਨ ਜੋ ਇੱਕ ਨਸ਼ਾ ਛੱਡਣ ਵਾਸਤੇ ਜਾਂਦਾ ਹੈ ਤੇ ਸੈਂਟਰ ਵਾਲੇ ਉਸ ਨੂੰ 2 ਹੋਰ ਨਸ਼ਿਆਂ ਉੱਪਰ ਲਾ ਦਿੰਦੇ ਹਨ। ਇਸ ਲਈ ਉਨ੍ਹਾਂ ਦਾ ਇਹ ਵਿਚਾਰ ਹੈ ਕਿ ਨਸ਼ਾ ਛੁਡਾਊ ਕੇਂਦਰਾਂ ਵਿੱਚ ਬੰਦਾ ਨਸ਼ਾ ਨਹੀਂ ਛੱਡ ਸਕਦਾ। ਨਸ਼ਾ ਸਿਰਫ਼ ਵਾਹਿਗੁਰੂ ਦੀ ਕ੍ਰਿਪਾ ਅਤੇ ਬੰਦੇ ਦੀ ਸਹੀ ਕੋਸ਼ਿਸ ਕਰਕੇ ਹੀ ਛੱਡਿਆ ਜਾ ਸਕਦਾ ਹੈ।

ABOUT THE AUTHOR

...view details