ਪੰਜਾਬ

punjab

ETV Bharat / state

ਗਦਰ-2 ਦੀ ਪ੍ਰਮੋਸ਼ਨ 'ਤੇ ਅੰਮ੍ਰਿਤਸਰ ਪਹੁੰਚੇ ਸਨੀ ਦਿਓਲ: ਹਰਿਮੰਦਰ ਸਾਹਿਬ 'ਚ ਟੇਕਿਆ ਮੱਥਾ - ਸ੍ਰੀ ਹਰਿਮੰਦਰ ਸਾਹਿਬ ਸੰਨੀ ਦਿਓਲ ਨੇ ਮੱਥਾ ਟੇਕਿਆ

ਸੰਨੀ ਦਿਓਲ ਆਪਣੀ ਨਵੀਂ ਫਿਲਮ ਗਦਰ 2 ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚੇ। ਜਿੱਥੇ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਵਾਘਾ ਬਾਰਡਰ 'ਤੇ ਆਪਣੀ ਫਿਲਮ ਦੀ ਪ੍ਰਮੋਸ਼ਨ ਕੀਤੀ ਜਾਵੇਗੀ।

ਸੰਨੀ ਦਿਓਲ ਗਦਰ 2 ਫ਼ਿਲਮ ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚੇ
ਸੰਨੀ ਦਿਓਲ ਗਦਰ 2 ਫ਼ਿਲਮ ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚੇ

By

Published : Aug 5, 2023, 6:22 PM IST

ਸੰਨੀ ਦਿਓਲ ਗਦਰ 2 ਫ਼ਿਲਮ ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚੇ

ਅੰਮ੍ਰਿਤਸਰ: ਗੁਰਦਾਸਪੁਰ ਲੋਕਸਭਾ ਸਾਂਸਦ ਅਤੇ ਫਿਲਮੀ ਅਭਿਨੇਤਾ ਸੰਨੀ ਦਿਓਲ ਆਪਣੀ ਨਵੀਂ ਫਿਲਮ ਗਦਰ 2 ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚੇ। ਜਿੱਥੇ ਉਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਗਿਆ ਅਤੇ ਸੰਨੀ ਦਿਓਲ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਵਾਹਿਗੁਰੂ ਜੀ ਦਾ ਅਸ਼ੀਰਵਾਦ ਪ੍ਰਪਾਤ ਕੀਤਾ ।

ਸੰਨੀ ਦਿਓਲ ਨਾਲ ਸੈਲਫ਼ੀਆਂ: ਇਸ ਮੌਕੇ ਸੰਨੀ ਦਿਓਲ ਦੇ ਪ੍ਰਸ਼ੰਸਕਾਂ ਸ਼ੀ ਕਾਫ਼ੀ ਭੀੜ ਵੇਖਣ ਨੂੰ ਮਿਲੀ, ਇਸ ਦੇ ਨਾਲ ਹੀ ਸੰਨੀ ਦਿਓਲ ਦੇ ਫੈਨਜ਼ ਨੇ ੳੇਨ੍ਹਾਂ ਨਾਲ ਸੈਲਫ਼ੀਆਂ ਵੀ ਲਈਆਂ।ਜਦਕਿ ਸੰਨੀ ਦਿਓਲ ਦੇ ਬਾਡੀਗਾਰਡਸ ਵੱਲੋਂ ਉਨਹਾਂ ਦੇ ਕੋਲ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਗਿਆ।

ਸੰਨੀ ਦਿਓਲ ਨੇ ਕੀ ਕਿਹਾ:ਇਸ ਮੌਕੇ ਫਿਲਮੀ ਅਦਾਕਾਰ ਸੰਨੀ ਦਿਓਲ ਸਰਦਾਰ ਪਗੜੀ ਬੰਨੇ ਹੋਏ ਗ਼ਦਰ ਇੱਕ ਪ੍ਰੇਮ ਕਥਾ ਦੇ ਵਿੱਚ ਕੀਤੇ ਗਏ ਸਿੱਖ ਦੇ ਕਿਰਦਾਰ ਵਿੱਚ ਨਜਰ ਆਏ । ਸੰਨੀ ਦਿਓਲ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਵੀ ਮੈਂ ਹਰਿਮੰਦਰ ਸਾਹਿਬ ਆਉਂਦਾ ਹਾਂ ਤਾਂ ਹੰਝੂ ਨਹੀਂ ਰੁਕਦੇ। ਉਨ੍ਹਾਂ ਆਖਿਆ ਕਿ ਮੇਰਾ ਪੰਜਾਬ ਅਤੇ ਪੰਜਾਬੀਆਂ ਨਾਲ ਬਹੁਤ ਲਗਾਅ ਹੈ । ਉਨ੍ਹਾਂ ਕਿਹਾ ਕਿ ਅਸੀਂ ਖੁਦ ਪੰਜਾਬ ਦੇ ਹਾਂ ਅੱਜ ਅੰਮ੍ਰਿਤਸਰ ਵਿੱਚ ਨਵੀਂ ਫਿਲਮ ਲਈ ਅਰਦਾਸ ਕਰਨ ਆਏ ਸੀ । ਅਸ਼ੀਰਵਾਦ ਲਿਆ ਅਤੇ ਚੜ੍ਹਦੀਕਲਾ ਦੀ ਅਰਦਾਸ ਕੀਤੀ। ਇਸ ਤੋਂ ਇਲਾਵਾ ਸ਼ਾਮ ਨੂੰ ਵਾਘਾ ਬਾਰਡਰ 'ਤੇ ਸੰਨੀ ਦਿਓਲ ਸਰਦਾਰ ਦੇ ਰੂਪ ਨਜ਼ਰ ਆਉਣਗੇ ਅਤੇ ਬੀਐੱਸਐੱਫ ਦੇ ਅਧਿਕਾਰੀਆਂ ਨਾਲ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨਗੇ।

ABOUT THE AUTHOR

...view details