ਪੰਜਾਬ

punjab

ETV Bharat / state

ਅੰਮ੍ਰਿਤਸਰ:ਗੁਰੂ ਨਗਰੀ ਵਿੱਚ ਗਰਮੀ ਦਾ ਕਹਿਰ - ਬਰਫ ਦੇ ਗੋਲੇ

ਅੰਮ੍ਰਿਤਸਰ ਵਿਚ ਗਰਮੀ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ।ਗਰਮੀ(Summer) ਤੋਂ ਬਚਣ ਲਈ ਗੰਨੇ ਦਾ ਰਸ,ਨਾਰੀਅਲ ਪਾਣੀ ਅਤੇ ਬਰਫ਼ ਦਾ ਗੋਲਾ ਆਦਿ ਦਾ ਸੇਵਨ ਕੀਤਾ ਜਾਂਦਾ ਹੈ।ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਮੀਂਹ ਨਾਲ ਹੀ ਗਰਮ ਤੋਂ ਰਾਹਤ ਮਿਲ ਸਕਦੀ ਹੈ।

Summer:ਗੁਰੂ ਨਗਰੀ ਵਿੱਚ ਗਰਮੀ ਦਾ ਕਹਿਰ
Summer:ਗੁਰੂ ਨਗਰੀ ਵਿੱਚ ਗਰਮੀ ਦਾ ਕਹਿਰ

By

Published : Jun 10, 2021, 7:02 PM IST

ਅੰਮ੍ਰਿਤਸਰ:ਬੀਤੇ ਕਾਫੀ ਦਿਨਾਂ ਤੋਂ ਅੰਮ੍ਰਿਤਸਰ ਵਿਖੇ ਗਰਮੀ(Summer) ਦੇ ਵੱਧ ਰਹੇ ਪ੍ਰਕੋਪ ਦੇ ਚੱਲਦਿਆਂ ਸ਼ਹਿਰ ਵਾਸੀ ਗਰਮੀ ਤੋਂ ਪ੍ਰੇਸ਼ਾਨ ਹੋ ਰਹੇ ਹਨ।ਸ਼ਹਿਰ ਦਾ ਤਾਪਮਾਨ 42 ਡਿਗਰੀ 'ਤੇ ਪੁਹੰਚ ਗਿਆ।

Summer:ਗੁਰੂ ਨਗਰੀ ਵਿੱਚ ਗਰਮੀ ਦਾ ਕਹਿਰ

ਠੰਡੀਆਂ ਚੀਜ਼ਾਂ ਨਾਲ ਗਰਮੀ ਤੋਂ ਰਾਹਤ

ਉੱਥੇ ਹੀ ਗਰਮੀ ਬਹੁਤ ਜਿਆਦਾ ਹੋਣ ਕਰਕੇ ਅੰਮ੍ਰਿਤਸਰ ਦੇ ਲੋਕ ਗੰਨੇ ਦਾ ਰਸ, ਨਾਰੀਅਲ ਪਾਣੀ, ਬਰਫ ਦੇ ਗੋਲੇ ਖਾ ਕੇ ਗਰਮੀ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਗਰਮੀ ( heat wave)ਪੂਰੇ ਸਿਖਰਾਂ ਤੇ ਹੋਣ ਕਾਰਨ ਠੰਡੀਆਂ ਵਸਤਾਂ ਗਰਮੀ ਤੋਂ ਰਾਹਤ ਪਾਉਣ ਦਾ ਇਕ ਮਾਤਰ ਸਹਾਰਾ ਨਜ਼ਰ ਆਉਂਦੀ ਹੈ।

ਮੀਂਹ ਦੀ ਉਡੀਕ
ਇਸ ਮੌਕੇ ਲੋਕਾਂ ਨੇ ਕਿਹਾ ਹੈ ਕਿ ਘਰੋਂ ਬਾਹਰ ਨਿਕਲ ਦੇ ਹਨ ਤਾਂ ਠੰਡੀਆਂ ਵਸਤਾਂ ਜਿਵੇ ਕਿ ਗੰਨੇ ਦਾ ਰਸ ਤੇ ਨਾਰੀਅਲ ਪਾਣੀ ਤੇ ਬਰਫ ਦੇ ਗੋਲੇ ਦਾ ਸੇਵਨ ਕਰਕੇ ਹੀ ਅੱਗੇ ਆਪਣੇ ਕੰਮਾਂ ਨੂੰ ਨਿਕਲਦੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਉਤਰੀ ਭਾਰਤ ਦੇ ਪੰਜਾਬ ਵਿੱਚ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਜਿਸ ਤਰਾਂ ਸਰਦੀ ਵੱਧ ਪੈਂਦੀ ਹੈ ਉਸੇ ਤਰ੍ਹਾਂ ਗਰਮੀ ਵੀ ਵੱਧ ਪੈਂਦੀ ਹੈ।ਉਥੇ ਹੀ ਸ਼ਹਿਰ ਵਾਸੀਆ ਦਾ ਕਹਿਣਾ ਹੈ ਕਿ ਮੀਂਹ ਦੀ ਉਡੀਕ ਕਰ ਰਹੇ ਹਾਂ ਕਿਉਂਕਿ ਮੀਂਹ ਪੈਣ ਨਾਲ ਹੀ ਗਰਮੀ ਤੋਂ ਕੁੱਝ ਰਾਹਤ ਮਿਲੇਗੀ।

ਇਹ ਵੀ ਪੜੋ:ਪਤੰਜਲੀ ਨੂੰ ਸਰੋਂ ਦਾ ਤੇਲ ਸਪਲਾਈ ਕਰਨ ਵਾਲੀ ਮਿਲ ਦੇ ਸੈਂਪਲ ਫੇਲ੍ਹ, ਰਾਮਦੇਵ ਦੀ ਵਧੀ ਮੁਸ਼ਕਲ

ABOUT THE AUTHOR

...view details