ਬਜਟ ਝੂੱਠ ਦਾ ਪੁਲੰਦਾ: ਸੁਖਬੀਰ ਸਿੰਘ ਬਾਦਲ - ਕੈਪਟਨ
ਪੰਜਾਬ ਸਰਕਾਰ ਵਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬੀਤੀ 18 ਫ਼ਰਵਰੀ ਨੂੰ ਸਲਾਨਾ ਬਜਟ ਪੇਸ਼ ਕੀਤਾ। ਇਸ ਬਜਟ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਝੂੱਠ ਦਾ ਪੁਲੰਦਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਕੁੱਝ ਰੁੱਪਇਆ ਦੀ ਰਾਹਤ ਦੇ ਕੇ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
ਸੁਖਬੀਰ ਸਿੰਘ ਬਾਦਲ
ਅੰਮ੍ਰਿਤਸਰ: ਪੰਜਾਬ ਸਰਕਾਰ ਨੇ ਬੀਤੀ 18 ਫ਼ਰਵਰੀ ਨੂੰ ਸਲਾਨਾ ਬਜਟ ਪੇਸ਼ ਕੀਤਾ ਹੈ ਜਿਸ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਝੂੱਠ ਦਾ ਪੁਲੰਦਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਪੈਟਰੋਲ ਅਤੇ ਡੀਜ਼ਲ ਤੋ 5 ਰੁਪਏ ਤੇ 1 ਰੁਪਏ ਰਾਹਤ ਦੇ ਕੇ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਜਦ ਕਿ ਇਸ 'ਤੇ ਦੂਜੇ ਸੂਬਿਆਂ 'ਚ 7 ਮਹੀਨੇ ਪਹਿਲਾ ਹੀ ਛੋਟ ਦੇ ਚੁੱਕੇ ਹਨ।