ਅੰਮ੍ਰਿਤਸਰ: ਕਰੋਨਾ ਕਾਲ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕਈ ਅਕਾਲੀ ਨੇਤਾਵਾਂ ਦੇ ਉੱਤੇ ਬਿਆਸ ਵਿਖੇ ਮਾਈਨਿੰਗ ਰੋਕਣ ਨੂੰ ਲੈ ਕੇ ਕੇਸ ਦਰਜ ਹੋਇਆ ਸੀ। ਇਹ ਕੇਸ ਇੰਦਰ ਨਾਂਅ ਦੇ ਠੇਕੇਦਾਰ ਵੱਲੋਂ ਸੁਖਬੀਰ ਸਿੰਘ ਬਾਦਲ ਸਣੇ ਕਈ ਅਕਾਲੀਆ ਉੱਤੇ ਕੀਤਾ ਗਿਆ ਸੀ ਅਤੇ ਅੱਜ ਕੇਸ ਦੀ ਤਰੀਕ ਦੇ ਚੱਲਦੇ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਅਦਾਲਤ ਵਿੱਚ ਪਹੁੰਚੇ। ਮਾਮਲੇ ਸਬੰਧੀ ਵਕੀਲ ਨੇ ਦੱਸਿਆ ਕੀ ਹੁਣ ਕੇਸ ਦੀ ਅਗਲੀ ਤਰੀਕ ਦੀ 29 ਮਈ 2023 ਨੂੰ ਕੀਤੀ ਗਈ ਹੈ।
ਕੇਸ ਦੀ ਸੁਣਵਾਈ 'ਚ ਸ਼ਾਮਿਲ ਹੋਣ ਅੰਮ੍ਰਿਤਸਰ ਅਦਾਲਤ ਪਹੁੰਚੇ ਸੁਖਬੀਰ ਬਾਦਲ, ਵੱਖ-ਵੱਖ ਮਸਲਿਆਂ ਉੱਤੇ 'ਆਪ' ਨੂੰ ਲਿਆ ਨਿਸ਼ਾਨੇ 'ਤੇ - ਦਰਬਾਰ ਸਾਹਿਬ ਨਜ਼ਦੀਕ ਹੋਏ ਬੰਬ ਧਮਾਕੇ
ਅੰਮ੍ਰਿਤਸਰ ਵਿੱਚ ਕੋਰੋਨਾ ਮਹਾਮਾਰੀ ਦੌਰਾਨ ਮਾਈਨਿੰਗ ਰੋਕਣ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਮੇਤ ਕਈ ਹੋਰ ਅਕਾਲੀ ਆਗੂਆਂ ਉੱਤੇ ਕੇਸ ਦਰਜ ਹੋਇਆ ਸੀ। ਕੇਸ ਦੀ ਸੁਣਵਾਈ ਵਿੱਚ ਸ਼ਾਮਿਲ ਹੋਣ ਲਈ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਅਦਾਲਤ ਪਹੁੰਚੇ। ਇਸ ਮੌਕੇ ਜਿੱਥੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨੇ ਸਾਥੇ ਉੱਥੇ ਵਕੀਲ ਨੇ ਦੱਸਿਆ ਕਿ ਮਾਮਲੇ ਦੀ ਅਗਲੀ ਸੁਣਵਾਈ 29 ਮਈ ਨੂੰ ਹੋਵੇਗੀ।
ਪੰਜਾਬ ਸਰਕਾਰ ਉੱਤੇ ਨਿਸ਼ਾਨਾ:ਇਸ ਦੌਰਾਨ ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਨਜ਼ਦੀਕ ਹੋਏ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਨਜ਼ਰ ਆਇਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਹਾਦਰੀ ਅਤੇ ਸੂਝ-ਬੂਝ ਕਰਕੇ ਹੀ ਮੁਲਜ਼ਮ ਗ੍ਰਿਫਤਾਰ ਹੋਏ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਵਰਗਾ ਮੁੱਖ ਮੰਤਰੀ ਪਹਿਲਾਂ ਕਦੀ ਨਹੀਂ ਦੇਖਿਆ ਜਿਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਪਰ ਟਿੱਪਣੀ ਕੀਤੀ ਹੋਵੇ ਅਤੇ ਐਸਜੀਪੀਸੀ ਪ੍ਰਧਾਨ ਨੂੰ ਬੁਰਾ-ਭਲਾ ਬੋਲਿਆ ਹੋਵੇ। ਅੱਗੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਕੋਲ ਕੋਈ ਜ਼ਿਲ੍ਹਾ ਦਾ ਵਰਕਰ ਨਹੀਂ ਸੀ। ਆਮ ਆਦਮੀ ਪਾਰਟੀ ਨੇ ਬਾਹਰੀ ਹਲਕਿਆਂ ਤੋਂ ਆਪਣੇ ਚੇਅਰਮੈਨ ਅਤੇ ਵਰਕਰਾਂ ਨੂੰ ਬੁਲਾ ਕੇ ਜਲੰਧਰ ਵਿੱਚ ਸ਼ਰੇਆਮ ਗੁੰਡਾਗਰਦੀ ਕੀਤੀ। ਹਰਿਆਣਾ ਕਮੇਟੀ ਦੇ ਪ੍ਰਧਾਨ ਦੇ ਪੈਰੀ ਹੱਥ ਲਾਉਣ ਦੀ ਵੀਡੀਓ ਉੱਤੇ ਤੰਜ ਕੱਸੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਹਰਿਆਣਾ ਕਮੇਟੀ ਦਾ ਪ੍ਰਧਾਨ ਅਸਲ ਵਿੱਚ ਭਾਜਪਾ ਦਾ ਹੀ ਨੇਤਾ ਹੈ। ਉਹਨਾਂ ਕਿਹਾ ਕਿ ਅਜਿਹੇ ਪ੍ਰਧਾਨ ਨੂੰ ਇੱਕ ਮਿੰਟ ਵੀ ਪ੍ਰਧਾਨਗੀ ਦੇ ਅਹੁਦੇ ਉੱਤੇ ਨਹੀਂ ਰਹਿਣਾ ਚਾਹੀਦਾ।
- Gangwar in Hoshiarpur: ਹੁਸ਼ਿਆਰਪੁਰ ਵਿੱਚ 2 ਧਿਰਾਂ ਵਿਚਕਾਰ ਗੈਂਗਵਾਰ, 1 ਦੀ ਮੌਤ, 1 ਗੰਭੀਰ
- Firing in Mohali: ਕੋਰਟ ਵਿੱਚ ਪੇਸ਼ੀ ਲਈ ਆਏ ਸ਼ਖਸ 'ਤੇ ਫਾਇਰਿੰਗ, ਪੀਜੀਆਈ 'ਚ ਇਲਾਜ ਦੌਰਾਨ ਮੌਤ
- ਮਿਕਸ ਲੈਂਡ ਇੰਡਸਟਰੀ ਨੂੰ ਲੈ ਕੇ ਚਿੰਤਾ ਵਿੱਚ ਕਾਰੋਬਾਰੀ, ਵਿਧਾਇਕ ਨੇ ਦਿਵਾਇਆ ਭਰੋਸਾ, ਕਿਹਾ-"5 ਸਾਲ ਲਈ ਐਕਸਟੈਨਸ਼ਨ ਦੇਣਾ ਮੇਰੀ ਜ਼ਿੰਮੇਵਾਰੀ"
ਅਗਲੀ ਤਰੀਕ 29 ਮਈ ਨੂੰ: ਦੂਜੇ ਪਾਸੇ ਫਰੈਡ ਐਂਡ ਕੰਪਨੀ ਦੇ ਅਧਿਕਾਰੀ ਜੈਇੰਦਰ ਸਿੰਘ ਨੇ ਦੱਸਿਆ ਕਿ ਉਹ ਬਿਆਸ ਨਜ਼ਦੀਕ ਮਾਈਨਿੰਗ ਦਾ ਕੰਮ ਕਰ ਰਹੇ ਸੀ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਆਪਣੇ ਕਈ ਸਾਥੀਆਂ ਸਮੇਤ ਉੱਥੇ ਪਹੁੰਚੇ ਅਤੇ ਉਸ ਨੇ ਉਹਨਾਂ ਦੇ ਕੰਮ ਵਿੱਚ ਰੁਕਾਵਟ ਪਾਈ। ਇਸ ਕਰਕੇ ਉਨ੍ਹਾਂ ਵੱਲੋਂ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਿਸਦੀ ਸੁਣਵਾਈ 29 ਮਈ ਨੂੰ ਹੋਵੇਗੀ । ਮਾਮਲੇ ਉੱਤੇ ਜੈ ਇੰਦਰ ਸਿੰਘ ਦੇ ਵਕੀਲ ਨੇ ਦੱਸਿਆ ਕਿ ਅੱਜ ਅਦਾਲਤ ਵੱਲੋਂ ਸੁਖਬੀਰ ਬਾਦਲ ਨੂੰ ਚਾਰਜ ਫਰੇਮ ਕਰਨ ਲਈ ਸੱਦਿਆ ਸੀ ਅਤੇ ਇੱਕ ਬੰਦੇ ਕਰਕੇ ਜੱਜ ਨੇ ਕਿਸੇ ਵੀ ਨਤੀਜੇ ਉੱਤੇ ਪਹੁੰਚ ਸਬੰਧੀ ਰੋਕ ਲਗਾਈ ਹੈ, ਜਿਸ ਕਰਕੇ ਹੁਣ ਅਦਾਲਤ ਵੱਲੋਂ ਅਗਲੀ ਤਰੀਕ ਦਿੱਤੀ ਗਈ ਹੈ।