ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਲੋਕਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।
ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਵਾਹਿਗੁਰੂ ਤੋਂ ਅਰਦਾਸ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ’ਤੇ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਤੇ ਮੇਹਰ ਭਰਿਆ ਹੱਥ ਰੱਖਣ। ਉਨ੍ਹਾਂ ਕਿਹਾ ਕਿ 100 ਤੋਂ ਸਾਲ ਵੱਡੀ ਪਾਰਟੀ ਪੰਜਾਬ ਦੀ ਤੇ ਪੰਜਾਬੀਆਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਲੋਕ ਆਪਣੀ ਪਾਰਟੀ ਨੂੰ ਮੌਕਾ ਜਰੂਰ ਦੇਣਗੇ।
ਉੱਥੇ ਹੀ ਸੁਖਬੀਰ ਬਾਦਲ ਨੇ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਜਰੀਵਾਲ ਜੋ ਮਰਜੀ ਕਹੀ ਜਾਵੇ ਉਨ੍ਹਾਂ ਨੂੰ ਕੋਈ ਹਾਰਉਣ ਵਾਲਾ ਨਹੀਂ ਕੋਈ ਜਿਤਾਉਣ ਵਾਲਾ ਨਹੀਂ ਸਾਰਾ ਕੁਝ ਪਰਮਾਤਮਾ ਦੇ ਹੱਥ ਹੈ। ਇਸ ਵਾਰ ਵੱਡੀ ਜਿੱਤ ਹਾਸਲ ਕਰਾਂਗੇ। ਇਕ ਪਾਸੇ ਪੰਜਾਬ ਦੀ ਪਾਰਟੀ ਤੇ ਦੂਜੇ ਪਾਸੇ ਸਾਰੀਆਂ ਬਾਹਰ ਦੀਆਂ ਪਾਰਟੀਆਂ ਹਨ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਪੰਜਾਬੀ ਆਪਣੀ ਮਾਂ ਬੋਲੀ ਪਾਰਟੀ ਦੇ ਸਿਰ ’ਤੇ ਹੱਥ ਰੱਖਣਗੇ। ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਦਾ ਕੋਈ ਸਟੈਂਡ ਨਹੀਂ ਹੈ। ਉਹ ਕਹਿੰਦਾ ਕੁਝ ਹੈ ਅਤੇ ਕਰਦਾ ਕੁਝ ਹੈ। ਕੇਜਰੀਵਾਲ ਨੇ ਸਾਰੇ ਲੋਕਾਂ ਦਾ ਵਿਸ਼ਵਾਸ ਤੋੜ ਦਿੱਤਾ ਹੈ। ਕੇਜਰੀਵਾਲ ਗੱਡੀ ਆਪ ਚਲਾਉਣਾ ਚਾਹੁੰਦਾ ਭਗਵੰਤ ਮਾਨ ਨੂੰ ਸਿਰਫ ਡਰਾਈਵਰ ਰੱਖਿਆ ਹੋਇਆ ਹੈ।