ਅੰਮ੍ਰਿਤਸਰ: ਅਜਨਾਲਾ ਸਹਿਕਾਰੀ ਖੰਡ ਮਿੱਲ ਭਲਾ ਪਿੰਡ ਵਿਖੇ ਡਾਇਰੈਕਟਰਾਂ ਦੀ ਚੋਣ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਸ੍ਰੀ ਉਮੇਸ਼ ਵਰਮਾ ਰਿਟਰਨਿੰਗ ਅਫ਼ਸਰ ਕਮ ਡਿਪਟੀ ਰਜਿਸਟਰਾਰ ਕੋਆਪ੍ਰੇਟਿਵ ਸੋਸਾਇਟੀ ਹੁਸ਼ਿਆਰਪੁਰ ਅਸਿਸਟੈਂਟ ਰਜਿਸਟਰਾਰ ਅਫ਼ਸਰ ਦਵਿੰਦਰ ਸਿੰਘ ਦੀ ਦੇਖ ਰੇਖ ਹੇਠ ਹੋਇਆ। ਇਸ ਦੌਰਾਨ ਭਲਾ ਪਿੰਡ ਮਿੱਲ ਅਧੀਨ ਆਉਂਦੇ 7 ਜ਼ੋਨਾਂ ਤੋਂ ਡਾਇਰੇਕਟਰ ਦੀ ਚੋਣ ਲਈ 6 ਉਮੀਦਵਾਰਾਂ ਵੱਲੋਂ ਕਾਗਜ਼ ਦਾਖ਼ਲ ਕਰਵਾਏ ਗਏ ਸੀ ਜਿਨ੍ਹਾਂ ਨਾਲ ਮੁਕਾਬਲੇ ’ਚ ਕੋਈ ਵੀ ਉਮੀਦਵਾਰ ਨਾ ਹੋਣ ਕਰਕੇ 7 ਜ਼ੋਨਾਂ ਚੋਂ 6 ਡਾਈਰੇਕਟਰਾਂ ਨੂੰ ਜੇਤੂ ਕਰਾਰ ਕੀਤਾ ਗਿਆ।
ਖੰਡ ਮਿੱਲ ਦੇ ਡਾਇਰੈਕਟਰ ਦੀ ਹੋਈ ਚੋਣ, 7 ਜ਼ੋਨਾਂ ਚੋਂ 6 ਡਾਇਰੇਕਟਰ ਬਿਨਾਂ ਮੁਕਾਬਲਾ ਜੇਤੂ ਕਰਾਰ
ਅਜਨਾਲਾ ਸਹਿਕਾਰੀ ਖੰਡ ਮਿੱਲ ਭਲਾ ਪਿੰਡ ਵਿਖੇ ਡਾਇਰੈਕਟਰਾਂ ਦੀ ਚੋਣ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਸ੍ਰੀ ਉਮੇਸ਼ ਵਰਮਾ ਰਿਟਰਨਿੰਗ ਅਫ਼ਸਰ ਕਮ ਡਿਪਟੀ ਰਜਿਸਟਰਾਰ ਕੋਆਪ੍ਰੇਟਿਵ ਸੋਸਾਇਟੀ ਹੁਸ਼ਿਆਰਪੁਰ ਅਸਿਸਟੈਂਟ ਰਜਿਸਟਰਾਰ ਅਫ਼ਸਰ ਦਵਿੰਦਰ ਸਿੰਘ ਦੀ ਦੇਖ ਰੇਖ ਹੇਠ ਹੋਇਆ। ਇਸ ਦੌਰਾਨ ਭਲਾ ਪਿੰਡ ਮਿੱਲ ਅਧੀਨ ਆਉਂਦੇ 7 ਜ਼ੋਨਾਂ ਤੋਂ ਡਾਇਰੈਕਟਰ ਦੀ ਚੋਣ ਲਈ 6 ਉਮੀਦਵਾਰਾਂ ਵੱਲੋਂ ਕਾਗਜ਼ ਦਾਖ਼ਲ ਕਰਵਾਏ ਗਏ ਸੀ ਜਿਨ੍ਹਾਂ ਨਾਲ ਮੁਕਾਬਲੇ ’ਚ ਕੋਈ ਵੀ ਉਮੀਦਵਾਰ ਨਾ ਹੋਣ ਕਰਕੇ 7 ਜ਼ੋਨਾਂ ਚੋਂ 6 ਡਾਈਰੇਕਟਰਾਂ ਨੂੰ ਜੇਤੂ ਕਰਾਰ ਕੀਤਾ ਗਿਆ।
7 ਜ਼ੋਨਾਂ ਚੋਂ 6 ਡਾਇਰੇਕਟਰ ਬਿਨਾਂ ਮੁਕਾਬਲਾ ਜੇਤੂ ਕਰਾਰ
ਦੱਸ ਦਈਏ ਕਿ ਰਿਟਰਨਿੰਗ ਅਫਸਰ ਸ੍ਰੀ ਉਮੇਸ਼ ਵਰਮਾ ਵੱਲੋਂ ਜ਼ੋਨ ਨੰਬਰ ਇੱਕ ਤੋਂ ਦਲਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਰਾਏਪੁਰ ਕਲਾਂ ਅਜਨਾਲਾ, ਜ਼ੋਨ ਨੰਬਰ 2 ਤੋਂ ਲਖਬੀਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਫਤਿਹਗਡ਼੍ਹ ਚੂਡ਼ੀਆਂ, ਜ਼ੋਨ ਨੰਬਰ 3 ਤੋਂ ਪ੍ਰਮੋਦ ਕੁਮਾਰ ਪੁੱਤਰ ਜਗਮੋਹਨ ਲਾਲ ਵਾਸੀ ਪਿੰਡ ਧਰਮਕੋਟ ਰੰਧਾਵਾ ਡੇਰਾ ਬਾਬਾ ਨਾਨਕ , ਜ਼ੋਨ ਨੰਬਰ 4 ਖਾਲੀ, ਜ਼ੋਨ ਨੰਬਰ 5 ਬਲਜੀਤ ਸਿੰਘ ਪੁੱਤਰ ਸੁਰੈਣ ਸਿੰਘ ਪਿੰਡ ਮੋਹਲੇਕੇ ਰਾਜਾਸਾਂਸੀ, ਜ਼ੋਨ ਨੰਬਰ 6 ਤੋਂ ਸ੍ਰੀਮਤੀ ਜਤਿੰਦਰ ਕੌਰ ਪਤਨੀ ਮੇਜਰ ਸਿੰਘ ਵਾਸੀ ਕੱਕੜ ਕਲਾਂ ਰਾਜਾਸਾਂਸੀ ਅਤੇ ਜ਼ੋਨ ਨੰਬਰ 7 ਤੋਂ ਸ੍ਰੀਮਤੀ ਇੰਦਰਜੀਤ ਕੌਰ ਪਤਨੀ ਵਿਰਸਾ ਸਿੰਘ ਵਾਸੀ ਪਿੰਡ ਸੈਂਸਰਾ ਕਲਾਂ ਅਜਨਾਲਾ ਨੂੰ ਜੇਤੂ ਕਰਾਰ ਦਿੱਤਾ ਗਿਆ। ਚੁਣੇ ਗਏ ਨਵੇਂ ਅਧਿਕਾਰੀਆਂ ਦਾ ਮਿੱਲ ਦੇ ਜਨਰਲ ਮੈਨੇਜਰ ਸ਼ਿਵਰਾਜਪਾਲ ਸਿੰਘ ਧਾਲੀਵਾਲ ਸਮੇਤ ਮਿੱਲ ਦੇ ਸਮੂਹ ਅਹੁਦੇਦਾਰਾਂ ਅਤੇ ਡਾਇਰੈਕਟਰਾਂ ਦੇ ਹਮਾਇਤੀਆਂ ਵੱਲੋਂ ਹਾਰ ਪਾ ਕੇ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸੀਸੀਡੀਓ ਬਿਕਰਮਜੀਤ ਸਿੰਘ ਖਹਿਰਾ, ਸੁਪਰਡੈਂਟ ਕੁਲਵੰਤ ਸਿੰਘ, ਚੀਫ ਕੈਮਿਸਟ ਆਰਪੀ ਸਿੰਘ, ਪਲਵਿੰਦਰ ਸਿੰਘ ਸੰਗਤਪੁਰਾ, ਬਲਵਿੰਦਰ ਸਿੰਘ ਸਲੇਮਪੁਰਾ, ਜਤਿੰਦਰਬੀਰ ਸਿੰਘ ਬੁੱਟਰ, ਸਰਪੰਚ ਗੁਰਸ਼ਿੰਦਰ ਸਿੰਘ ਸੈਂਸਰਾ, ਲਾਲੀ ਫ਼ਤਹਿਗੜ੍ਹ ਚੂੜੀਆਂ, ਵਿੱਕੀ ਝੰਜੋਟੀ, ਜਸਵਿੰਦਰ ਸਿੰਘ ਮਹਿਲਾਂਵਾਲਾ, ਜਗਰੂਪ ਸਿੰਘ ਰੂਪੋਵਾਲੀ, ਲਾਡੀ ਢਾਂਡੇ ਆਦਿ ਹਾਜ਼ਰ ਸਨ।