ਪੰਜਾਬ

punjab

ETV Bharat / state

ਸੁੱਚਾ ਸਿੰਘ ਲੰਗਾਹ ਪੰਥ 'ਚ ਵਾਪਸੀ ਲਈ ਕਾਹਲਾ, ਮੁੜ ਜੱਥੇਦਾਰ ਸਾਹਿਬ ਨੂੰ ਲਿਖਿਆ ਪੱਤਰ - ਸ੍ਰੀ ਅਕਾਲ ਤਖ਼ਤ ਸਾਹਿਬ

ਸੁੱਚਾ ਸਿੰਘ ਲੰਗਾਹ ਨੇ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਮੰਗ ਪੱਤਰ ਪੰਥ ਵਿਚ ਮੁੜ ਸ਼ਾਮਿਲ ਕਰਨ ਦੀ ਕੀਤੀ ਅਪੀਲ ਰੋਜਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਾਥੀਆ ਨਾਲ ਅਰਦਾਸ ਕਰਨ ਪਹੁੰਚ ਰਹੇ ਹਨ,ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਓਟ ਆਸਰਾ ਲੈਣ ਪਹੁੰਚਿਆ ਹਾਂ ਸ੍ਰੀ ਅਕਾਲ ਤਖ਼ਤ ਸਾਹਿਬ

ਸੁੱਚਾ ਸਿੰਘ ਲੰਗਾਹ ਪੰਥ 'ਚ ਵਾਪਸੀ ਲਈ ਬੇਤਾਬ, ਜੱਥੇਦਾਰ ਸਾਹਿਬ ਨੂੰ ਮੁੜ ਸੌਂਪਿਆ ਪੱਤਰ
ਸੁੱਚਾ ਸਿੰਘ ਲੰਗਾਹ ਪੰਥ 'ਚ ਵਾਪਸੀ ਲਈ ਬੇਤਾਬ, ਜੱਥੇਦਾਰ ਸਾਹਿਬ ਨੂੰ ਮੁੜ ਸੌਂਪਿਆ ਪੱਤਰ

By

Published : Apr 22, 2021, 5:55 PM IST

Updated : Apr 22, 2021, 6:13 PM IST

ਅੰਮ੍ਰਿਤਸਰ:ਸੁੱਚਾ ਸਿੰਘ ਲੰਗਾਹ ਜਿਸ ਨੂੰ ਜਿਸ ਦੀ ਇਕ ਬੀਬੀ ਨਾਲ ਵਾਇਰਲ ਹੋਈ ਵੀਡੀਓ ਨੂੰ ਲੈ ਕੇ 5 ਅਕਤੂਬਰ 2017 ਨੂੰ ਸਿੰਘ ਸਾਹਿਬ ਵੱਲੋ ਪੰਥ ਤੌ ਛੇਕਿਆ ਗਿਆ ਸੀ ਅਤੇ ਉਸ ਤੇ ਪੰਥਕ ਸਮਾਗਮਾਂ ਵਿਚ ਵਿਚਰਨ ਅਤੇ ਸਮੂਚੇ ਕਾਰਜਾਂ ਤੇ ਬੈਨ ਲਾਉਂਦਿਆਂ ਪੰਥਕ ਜੱਥੇਬੰਦੀਆਂ ਵੱਲੋ ਰੋਟੀ ਬੇਟੀ ਦੀ ਸਾਂਝ ਤੱਕ ਖਤਮ ਕੀਤੀ ਗਈ ਸੀ। ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਲੱਗੀ ਰੌਕ ਹਟਾਉਣ ਤੌ ਬਾਅਦ ਹੁਣ ਸੁੱਚਾ ਸਿੰਘ ਲੰਗਾਹ ਵੀ ਆਪਣੇ ਆਪ ਨੂੰ ਮੁੜ ਪੰਥ ਵਿਚ ਸ਼ਾਮਿਲ ਕਰਨ ਲਈ ਜਦੋਂ ਜਹਿਦ ਕਰ ਰਿਹਾ ਹੈ। ਜਿਸ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਇੱਕ ਚਿੱਠੀ ਲਿਖ ਪੰਥ ਵਿਚ ਸ਼ਾਮਿਲ ਕਰਨ ਦੀ ਬੇਨਤੀ ਕੀਤੀ ਹੈ ਅਤੇ ਪਿਛਲੇ 16 ਅਪਰੈਲ ਤੋਂ 25 ਅਪਰੈਲ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਰੋਜਾਨਾ ਅਰਦਾਸ ਕਰਨ ਪਹੁੰਚ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਇਹ ਉਹ ਆਪਣੀ ਸਰਧਾ ਮੁਤਾਬਿਕ ਕਰ ਰਹੇ ਹਨ ਜਾ ਫਿਰ ਉਹਨਾ ਦੀ ਚਿੱਠੀ ਤੇ ਸੰਬਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਹਨਾ ਨੂੰ ਕੋਈ ਹੁਕਮ ਸੁਣਾਇਆ ਗਿਆ ਹੈ। ਜੋ ਉਹਨਾ ਵੱਲੋ ਰੋਜਾਨਾ ਇੱਥੇ ਪਹੁੰਚ ਕੇ ਆਪਣੇ ਸਾਥੀਆਂ ਦੇ ਨਾਲ ਅਰਦਾਸ ਕੀਤੀ ਜਾ ਰਹੀ ਹੈ। ਪਰ ਅਜ ਤਕਰੀਬਨ 3 ਸਾਲ ਤੋਂ ਉਪਰ ਦਾ ਸਮਾਂ ਬੀਤਣ ਤੌ ਬਾਅਦ ਉਸ ਵੱਲੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਪੱਤਰ ਰਾਹੀ ਮੁੜ ਇਹ ਬੇਨਤੀ ਕੀਤੀ ਹੈ ਕਿ ਉਸ ਨੂੰ ਦੁਆਰਾ ਪੰਥ ਦਾ ਹਿੱਸਾ ਬਣਾਇਆ ਜਾਵੇ ਤਾ ਜੋਂ ਉਹ ਗੁਰੂ ਘਰ ਨਾਲ ਜੁੜ ਸਕੇ।

ਸੁੱਚਾ ਸਿੰਘ ਲੰਗਾਹ ਪੰਥ 'ਚ ਵਾਪਸੀ ਲਈ ਬੇਤਾਬ, ਜੱਥੇਦਾਰ ਸਾਹਿਬ ਨੂੰ ਮੁੜ ਸੌਂਪਿਆ ਪੱਤਰ
ਇਸ ਮੌਕੇ ਜਦੌ ਸੁੱਚਾ ਸਿੰਘ ਲੰਗਾਹ ਨੂੰ ਪੁਛਿਆ ਗਿਆ ਤਾ ਉਹਨਾ ਦਾ ਕਹਿਣਾ ਸੀ ਕਿ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਓਟ ਆਸਰਾ ਲੈਣ ਇੱਥੇ ਪਹੁੰਚੇ ਗੁਰੂ ਸਾਹਿਬ ਸਾਰਿਆ ਨੂੰ ਆਪਣੇ ਚਰਨਾਂ ਨਾਲ ਜੋੜਦੇ ਹਨ। ਪਰ ਜਦੋਂ ਉਹਨਾ ਨੂੰ ਜੱਥੇਦਾਰ ਸਾਹਿਬ ਨੂੰ ਦਿੱਤੀ ਚਿੱਠੀ ਸੰਬੰਧੀ ਪੁਛਿਆ ਗਿਆ ਤਾਂ ਉਹ ਕੋਈ ਵੀ ਜਵਾਬ ਨਾ ਦਿੰਦੇ ਹੋਏ ਆਪਣੇ ਸਾਥੀਆਂ ਨਾਲ ਚਲੇ ਗਏ।ਇਸ ਸੰਬਧੀ ਜਦੌ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਤੇ ਉਹਨਾ ਦਾ ਕਹਿਣਾ ਸੀ ਕਿ ਉਹਨਾ ਕੋਂਲ ਅਜਿਹੀ ਕੋਈ ਵੀ ਚਿੱਠੀ ਨਹੀ ਆਈ ਹੈ ਅਤੇ ਸੁੱਚਾ ਸਿੰਘ ਲੰਗਾਹ ਆਪਣੀ ਇੱਛਾ ਨਾਲ ਜੇਕਰ ਆ ਰਹੇ ਹਨ। ਉਸ ਸੰਬਧੀ ਅਸੀ ਕੁਝ ਨਹੀ ਕਹਿ ਸਕਦੇ ਅਤੇ ਜਿੱਥੋਂ ਤੱਕ ਉਹਨਾ ਨੂੰ ਪੰਥ ਵਿਚ ਸ਼ਾਮਿਲ ਕਰਨ ਦੀ ਗੱਲ ਉਹ ਸਿੰਘ ਸਾਹਿਬ ਇਸ ਸੰਬਧੀ ਫੈਸਲਾ ਲੈਣਗੇ ਫਿਲਹਾਲ ਉਹਨਾ ਨੂੰ ਪੰਥ ਵਿਚ ਸ਼ਾਮਿਲ ਕਰਨ ਦਾ ਅਜੇ ਕੋਈ ਵਿਚਾਰ ਨਹੀ ਬਣਿਆ।
Last Updated : Apr 22, 2021, 6:13 PM IST

ABOUT THE AUTHOR

...view details