ਅੰਮ੍ਰਿਤਸਰ: ਅਸ਼ਲੀਲ ਵੀਡੀਓ ਦੇ ਵਾਇਰਲ ਹੋਣ ਸੰਬਧੀ ਪੰਥ ’ਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਦੁਆਰਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚ ਕੇ ਅਰਦਾਸ ਕੀਤੀ ਗਈ ਇਸ ਮੌਕੇ ਉਹ ਆਪਣੇ ਸਾਥੀਆਂ ਨਾਲ ਪਹੁੰਚੇ ਸਨ।
ਜਿਥੇ ਗੱਲਬਾਤ ਕਰਦਿਆਂ ਸੁੱਚਾ ਸਿੰਘ ਲੰਗਾਹ ਨੇ ਦੱਸਿਆ ਕਿ ਉਹ ਅਕਾਲ ਤਖ਼ਤ ਸਾਹਿਬ ’ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਓਟ ਆਸਰਾ ਲੈਣ ਪਹੁੰਚੇ ਹਨ, ਗੁਰੂ ਸਾਹਿਬ ਮੈਨੂੰ ਆਪਣੇ ਚਰਨਾਂ ’ਚ ਉਟ ਆਸਰਾ ਬਖਸ਼ਣ।
ਸੁੱਚਾ ਸਿੰਘ ਲੰਗਾਹ ਪਰਿਵਾਰ ਸਮੇਤ ਪਹੁੰਚੇ ਦਰਬਾਰ ਸਾਹਿਬ - ਸ੍ਰੀ ਅਕਾਲ ਤਖ਼ਤ ਸਾਹਿਬ ’ਤੇ
ਸੁੱਚਾ ਸਿੰਘ ਲੰਗਾਹ ਦੁਆਰਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚ ਕੇ ਅਰਦਾਸ ਕੀਤੀ ਗਈ ਇਸ ਮੌਕੇ ਉਹ ਆਪਣੇ ਸਾਥੀਆਂ ਨਾਲ ਪਹੁੰਚੇ ਸਨ।
ਅਕਾਲ ਤਖ਼ਤ ਸਾਹਿਬ ਨਤਮਸਤਕ ਹੋਏ ਲੰਗਾਹ
ਸਿਖ ਜਥੇਬੰਦੀਆਂ ਵਲੌ ਉਹਨਾ ਵਿਰੁਧ ਕੀਤੇ ਜਾ ਰਹੇ ਵਿਰੋਧ ਸੰਬਧੀ ਉਹਨਾ ਸਪੱਸ਼ਟੀਕਰਨ ਦਿੰਦਿਆ ਕਿਹਾ ਕਿ ਉਹ ਪਿਛਲੇ 30 ਸਾਲ ਤੋ ਆਪਣੇ ਜ਼ਿਲ੍ਹੇ ’ਚ ਜਥੇਦਾਰ ਰਹੇ ਹਨ। ਇਸ ਤੋਂ ਇਲਾਵਾ ਅਕਾਲੀ ਸਰਕਾਰ ਦੌਰਾਨ ਵਜ਼ੀਰ ਵੀ ਰਹੇ, ਜਿਸਦੇ ਚਲਦਿਆਂ ਉਨ੍ਹਾਂ ਦਾ ਸਿਆਸੀ ਤੌਰ ’ਤੇ ਵਿਰੋਧ ਹੋਣਾ ਸੁਭਾਵਿਕ ਹੈ ਜੋ ਹੁਣ ਉਨ੍ਹਾਂ ਖ਼ਿਲਾਫ਼ ਸਾਜਿਸ਼ ਤਹਿਤ ਨਾਅਰੇਬਾਜੀ ਕਰ ਰਹੇ ਹਨ।
ਇਹ ਵੀ ਪੜ੍ਹੋ: ਕੋਰੋਨਾ ਨੇ ਪ੍ਰੋਫੈਸਰ ਵੇਚਣ ਲਾਏ ਸਬਜ਼ੀਆਂ, ਵੀਡੀਓ ਵਾਇਰਲ