ਅੰਮ੍ਰਿਤਸਰ: ਪੰਜਾਬ ਭਰ ਵਿੱਚ ਹੈੱਡ ਕਾਂਸਟੈਬਲ (Head Constable) ਦੀ ਲਿਖਤ ਪ੍ਰੀਖਿਆ ਹੋਣ ਜਾ ਰਹੀ ਹੈ ਪਰ ਰੱਬ ਵੀ ਸ਼ਾਇਦ ਇਹਨ੍ਹਾਂ ਵਿਦਿਆਰਥੀਆਂ (students) ਦਾ ਇਮਤਿਹਾਨ (Exam) ਲੈ ਰਿਹਾ ਹੈ, ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ ਪਰ ਮੀਂਹ ਦੇ ਵਿੱਚ ਵੀ ਵਿਦਿਆਰਥੀ ਪ੍ਰੀਖਿਆ ਦੇਣ ਲਈ ਪਹੁੰਚ ਰਹੇ ਹਨ। ਅੰਦਰ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਰਸਤੇ ਵਿਚ ਜਗ੍ਹਾ-ਜਗ੍ਹਾ 'ਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਬਾਹਰ ਪੁਲਿਸ (police) ਵੱਲੋਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਜਿਹੜੀ ਸਬ ਇੰਸਪੈਕਟਰਾਂ ਦੀ ਲਿਖਤ ਪ੍ਰੀਖਿਆ ਹੋਈ ਸੀ ਉਸ ਦੌਰਾਨ ਛੇ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਹੜੇ ਪੇਪਰ ਲੀਕ ਹੋਣ ਤੇ ਧੋਖਾਧੜੀ ਤੇ ਨਕਲ ਆਦਿ ਖ਼ਿਲਾਫ਼ ਕੇਸ ਦਰਜ ਕੀਤੇ ਸਨ।
ਜਿਸਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Amarinder Singh) ਵੱਲੋਂ ਸਖਤ ਆਦੇਸ਼ ਦਿੱਤੇ ਗਏ ਸਨ ਕਿ ਜਿੱਥੇ-ਜਿੱਥੇ ਪ੍ਰੀਖਿਆਵਾਂ ਹੋਣੀਆਂ ਉੱਥੇ ਨਕਲ ਰੋਕਣ ਦੇ ਸਖ਼ਤ ਇੰਤਜ਼ਾਮ ਕੀਤੇ ਜਾਣ ਜਿਸਦੇ ਚਲਦੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ (dgp dinkar gupta)ਪੁਲੀਸ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਦਿੱਤੇ ਗਏ ਕਿ ਜਿਸ ਜਗ੍ਹਾ 'ਤੇ ਪ੍ਰੀਖਿਆਵਾਂ ਹੋ ਰਹੀਆਂ ਨੇ ਉਥੇ ਬਕਾਇਦਾ ਪੁਲੀਸ ਤਾਇਨਾਤ ਕੀਤੀ ਜਾਵੇ ਤੇ ਜੈਮਰ ਵੀ ਲਗਾਏ ਜਾਣ ਤੇ ਉਨ੍ਹਾਂ ਦੀ ਚੈਕਿੰਗ ਕੀਤੀ ਜਾਵੇ। ਉੱਥੇ ਹੀ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਦਾ ਕਹਿਣਾ ਸੀ ਅਸੀਂ ਬੜੇ ਚਿਰਾਂ ਤੋਂ ਉਡੀਕ ਰਹੇ ਸੀ ਕਈ ਵਾਰ ਅਸੀਂ ਫਾਰਮ ਭਰ ਚੁੱਕੇ ਹਨ ਪਰ ਸਾਡਾ ਨੰਬਰ ਨਹੀਂ ਸੀ ਆਇਆ ਅੱਜ ਸਾਨੂੰ ਪ੍ਰੀਖਿਆ ਦੇਣ ਦਾ ਮੌਕਾ ਮਿਲਿਆ।
ਭਾਰੀ ਮੀਂਹ 'ਚ ਪੇਪਰ ਦੇਣ ਪਹੁੰਚੇ ਵਿਦਿਆਰਥੀ ਉੱਥੇ ਹੀ ਸਰਕਾਰ ਵੱਲੋਂ ਕੀਤੀ ਸਖ਼ਤੀ ਦੀ ਉਨ੍ਹਾਂ ਸ਼ਲਾਘਾ ਕੀਤੀ ਉਨ੍ਹਾਂ ਕਹਿਣਾ ਸੀ ਕਿ ਇਹ ਬਹੁਤ ਵਧੀਆ ਕੰਮ ਸਰਕਾਰ ਦਾ ਜਿਹੜੇ ਬੱਚਿਆਂ ਨੇ ਪੜ੍ਹਾਈ ਕੀਤੀ ਹੈ ਉਹੀ ਅੱਗੇ ਵਧਣਗੇ ਉੱਥੇ ਹੀ ਪੰਜਾਬ ਪੁਲੀਸ ਅਧਿਕਾਰੀ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਪੂਰੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਨੇ ਜਗ੍ਹਾ ਜਗ੍ਹਾ ਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਜੈਮਰ ਵੀ ਲਗਾਏ ਗਏ ਨੇ ਕੋਈ ਵੀ ਵਿਦਿਆਰਥੀ ਪ੍ਰੀਖਿਆ ਵਿੱਚ ਨਕਲ ਮਾਰੇ ਇਸ ਦੇ ਖ਼ਾਸ ਇੰਤਜ਼ਾਮ ਕੀਤੇ ਗਏ ਹਨ।
ਇਹ ਵੀ ਪੜੋ:ਸਿੱਧੂ ਤੇ ਕੈਪਟਨ ਦੀ ਪਵੇਗੀ ਜੱਫ਼ੀ, ਵਿਰੋਧੀਆਂ ਲਈ ਖ਼ਤਰੇ ਦੀ ਘੰਟੀ!