ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਇਮੀਗ੍ਰੇਸ਼ਨ ਕੰਪਨੀ ਦੇ ਖਿਲਾਫ ਵਿਦਿਆਰਥੀਆਂ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਦਿਨ੍ਹਾਂ ਤੋਂ ਬੱਚੇ ਲਗਾਤਾਰ ਕੰਪਨੀ ਦੇ ਅੰਮ੍ਰਿਤਸਰ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਹਨ।
ਇਸੇ ਦੌਰਾਨ ਪ੍ਰਦਰਸ਼ਨ ਦੇ ਰਹੇ ਨੇ ਬੱਚਿਆਂ ਨੇ ਕਿਹਾ ਹੈ ਕਿ ਉਹ ਪਿਛਲੇ 2 ਸਾਲਾਂ ਤੋਂ ਇਸ ਕੰਪਨੀ ਦੇ ਜ਼ਰੀਏ ਵਿਦੇਸ਼ਾਂ 'ਚ ਜਾਣ ਲਈ ਫੀਸਾਂ ਭਰ ਚੁੱਕੇ ਹਨ ਪਰ ਅਜੇ ਤੱਕ ਕੰਪਨੀ ਵੱਲੋਂ ਵੀਜ਼ਾ ਨਹੀਂ ਲਗਵਾ ਕੇ ਦਿੱਤਾ ਅਤੇ ਨਾ ਹੀ ਬੱਚਿਆਂ ਨੂੰ ਬਾਹਰ ਭੇਜਿਆ ਗਿਆ।
ਅੱਜ ਪੰਜਾਬ ਦੇ ਬੱਚੇ ਵਿਦੇਸ਼ਾਂ 'ਚ ਜਾਣ ਲਈ ਲਗਾਤਾਰ ਆਈਲੈਟਸ ਕੋਰਸ ਅਤੇ ਇਮੀਗ੍ਰੇਸ਼ਨ ਕੰਪਨੀਆਂ ਦੇ ਜ਼ਰੀਏ ਵਿਦੇਸ਼ ਚ ਕਾਲਜਾਂ ਵਿਚ ਫੀਸਾਂ ਜਮ੍ਹਾਂ ਕਰਵਾਉਂਦੇ ਹਨ ਪਰ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਾਂ ਤਾਂ ਇਮੀਗ੍ਰੇਸ਼ਨ ਕੰਪਨੀ ਫਰੌਡ ਹੋ ਜਾਂਦੀ ਹੈ ਜਾਂ ਏਜੰਟ ਫਰੌਡ ਨਿਕਲ ਆਉਂਦੇ ਹਨ ਪਰ ਅੰਮ੍ਰਿਤਸਰ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਬੱਚਿਆਂ ਵੱਲੋਂ ਦੋ ਸਾਲ ਪਹਿਲਾਂ ਇਕ ਇਮੀਗ੍ਰੇਸ਼ਨ ਕੰਪਨੀ ਵੱਲੋਂ ਵਿਦੇਸ਼ 'ਚ ਪੜਾਈ ਕਰਨ ਲਈ ਫੀਸ ਦਿੱਤੀ ਗਈ ਸੀ ਤੇ ਹਰ ਇਕ ਬੱਚੇ ਵੱਲੋਂ 9 ਤੋਂ 10 ਲੱਖ ਰੁਪਏ ਫੀਸ ਦਿੱਤੀ ਗਈ।