ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹੈ ਜਿੱਥੇ ਰਾਜਨੀਤਕ ਸ਼ਾਸਤਰ ਦੇ ਸਕਾਲਰ ਵਿਜੇ ਕੁਮਾਰ ਖ਼ਿਲਾਫ਼ ਧੱਕੇਸ਼ਾਹੀ ਕਰਨ ਦਾ ਇਲਜ਼ਾਮ ਲਗਾਉਂਦਿਆਂ ਹੋਇਆ ਵਿਦਿਆਰਥੀਆਂ ਨੇ ਇੱਕਜੁੱਟ ਹੋਕੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ (Demonstration against university administration) ਕੀਤਾ। ਪ੍ਰਦਰਸ਼ਨਕਾਰੀ ਸਕਾਲਰ ਵਿਜੇ ਕੁਮਾਰ ਨੇ ਕਿਹਾ ਕਿ ਯੂਨੀਵਰਿਸਟੀ ਦੀ ਲਾਇਬ੍ਰੇਰੀ ਵਿੱਚ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ ਅਤੇ ਪੱਖੇ ਨਾ ਚੱਲਣ ਕਰਕੇ ਗਰਮੀ ਵਿੱਚ ਲਾਇਬ੍ਰੇਰੀ ਅੰਦਰ ਪੜ੍ਹਿਆ ਵੀ ਨਹੀਂ ਜਾ ਸਕਦਾ।
ਯੂਨੀਵਰਸਿਟੀ ਦੀਆਂ ਕਮੀਆਂ ਵਿਰੁੱਧ ਆਵਾਜ਼ ਬੁਲੰਦ : ਸਕਾਲਰ ਮੁਤਾਬਿਕ ਜਦੋਂ ਉਨ੍ਹਾਂ ਨੇ ਮੁੱਢਲੀਆਂ ਸਹੂਲਤਾਂ ਪੂਰੀਆਂ ਕਰਨ ਨੂੰ ਲੈਕੇ ਆਵਾਜ਼ ਬੁਲੰਦ ਕੀਤੀ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਬਗੈਰ ਕੋਈ ਕਾਰਣ ਦੱਸੇ ਉਸ ਦੀ ਰੈਗੂਲਰ ਚੱਲ ਰਹੀ ਪੀਐੱਚਡੀ ਨੂੰ ਰੋਕ ਦਿੱਤਾ ਅਤੇ ਉਸ ਦੀ ਐਂਟਰੀ ਨੂੰ ਵੀ ਯੂਨੀਵਰਸਿਟੀ ਵਿੱਚ ਬੈਨ ਕਰ ਦਿੱਤਾ। ਸਕਾਲਰ ਨੇ ਅੱਗੇ ਕਿਹਾ ਕਿ ਜੋ ਵੀ ਯੂਨੀਵਰਸਿਟੀ ਦੀਆਂ ਕਮੀਆਂ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ ਉਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।