ਅਮ੍ਰਿਤਸਰ: ਰੂਸ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਦਬੁਰਜੀ ਵਿਖੇ ਰਹਿਣ ਵਾਲੇ ਪਰਿਵਾਰ ਦੀ ਬੱਚੀ ਯੂਕਰੇਨ ਵਿੱਚ ਫਸ ਗਈ ਹੈ ਜਿਸ ਕਾਰਨ ਪਰਿਵਾਰ ਬਹੁਤ ਪਰੇਸ਼ਾਨ ਹਨ ਅਤੇ ਉਨ੍ਹਾਂ ਨੇ ਪੀਐਮ ਨੂੰ ਅਪੀਲ ਕੀਤੀ ਹੈ। ਬੱਚੀ ਨੂੰ ਗਏ ਭਾਰਤ ਵਿੱਚੋਂ ਗਏ 16 ਦਿਨ ਹੀ ਹੋਏ ਸੀ ਰੂਸ ਤੇ ਯੂਕਰੇਨ ਦੇ ਵਿੱਚ ਜੰਗ ਛਿੜ ਗਈ ਇਸ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਡਾਕਟਰੀ ਦੀ ਪੜ੍ਹਾਈ ਕਰਨ ਲਈ ਗਏ ਬੱਚਿਆਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਕਰ ਲਿਆ ਹੈ।
ਜੰਗ ਦੌਰਾਨ ਫਸੀ ਬੱਚੀ ਹਰਮਨਪ੍ਰੀਤ ਕੌਰ ਦੇ ਪਿਤਾ ਗੁਰਮੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਲੜਕੀ ਛੇ ਫਰਵਰੀ ਨੂੰ ਯੂਕਰੇਨ ਦੇ ਖ਼ਾਰਕੀਵ ਸ਼ਹਿਰ ਦੇ ਵਿੱਚ ਮੈਡੀਕਲ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਲਈ ਗਈ ਸੀ। ਰੂਸ ਤੇ ਯੂਕਰੇਨ ਦੇ ਵਿੱਚ ਜੰਗ ਛਿੜਣ ਕਾਰਨ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਖਾਰਕੀਵ ਦੀ ਯੂਨੀਵਰਸਿਟੀ 'ਚ ਪੜ੍ਹ ਰਹੇ ਬੱਚਿਆਂ ਨੂੰ ਕੋਈ ਵੀ ਸੁਵਿਧਾ ਨਹੀਂ ਮਿਲ ਰਹੀ ਹੈ। ਉਨ੍ਹਾਂ ਨੂੰ ਬਾਹਰ ਕੱਢਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ।