ਪੰਜਾਬ

punjab

ETV Bharat / state

ਅੰਮ੍ਰਿਤਸਰ ਦੀ ਵੱਲਾ ਸ਼ਬਜੀ ਮੰਡੀ 'ਚ ਲੋਕਾਂ ਦਾ ਰੱਬ ਹੀ ਰਾਖਾ - ਮਾਰਕੀਟ ਕਮੇਟੀ ਅਧਿਕਾਰੀ

ਪ੍ਰਵਾਸੀ ਮਜਦੂਰ ਆਗੂ, ਮਾਰਕੀਟ ਕਮੇਟੀ ਅਧਿਕਾਰੀਆ, ਫੁਡ ਐਡ ਵੈਜੀਟੇਬਲ ਮਰਚੇਟ ਯੂਨੀਅਨ ਦੇ ਪ੍ਰਧਾਨ ਅਤੇ ਪ੍ਰਸ਼ਾਸ਼ਨ ਦੇ ਸਹਿ ਯੋਗ ਸਦਕਾ ਸ਼ੌਸ਼ਲ ਡਿਸਟੈਂਸਿਗ ਅਤੇ ਸੈਨੇਟਾਇਜੇਸ਼ਨ ਦਾ ਕੀਤਾ ਖਾਸ ਪ੍ਰਬੰਧ ਕਰੋਨਾ ਮਹਾਂਮਾਰੀ ਦੇ ਸਮੇਂ ਸਬਜੀ ਮੰਡੀ ਵੱਲਾ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਸ਼ਾਸ਼ਨ ਨਾਲ ਕੀਤੀਆ ਜਾਂ ਰਹੀਆ ਹਨ ਅਹਿਮ ਮੀਟਿੰਗਾਂ

ਅੰਮ੍ਰਿਤਸਰ ਵੱਲਾ ਸ਼ਬਜੀ ਮੰਡੀ ਚ ਕਰੋਨਾ ਸੁਰੱਖਿਆ ਦੇ ਪੁਖਤਾ ਪ੍ਰਬੰਧ
ਅੰਮ੍ਰਿਤਸਰ ਵੱਲਾ ਸ਼ਬਜੀ ਮੰਡੀ ਚ ਕਰੋਨਾ ਸੁਰੱਖਿਆ ਦੇ ਪੁਖਤਾ ਪ੍ਰਬੰਧ

By

Published : May 4, 2021, 4:04 PM IST

ਅੰਮ੍ਰਿਤਸਰ: ਕਰੋਨਾ ਮਹਾਂਮਾਰੀ ਜਿੱਥੇ ਦੇਸ਼ ਭਰ ਵਿਚ ਆਪਣੇ ਪੈਰ ਪਸਾਰ ਰਹੀ ਹੈ। ਉੱਥੇ ਹੀ ਸਰਕਾਰਾਂ ਵੱਲੋ ਇਸ ਦੇ ਵੱਧਦੇ ਪ੍ਰਕੋਪ ਨੂੰ ਠੱਲ ਪਾਉਣ ਲਈ ਲੋਕਾਂ ਨੂੰ ਇਸ ਸੰਬਧੀ ਜਾਗਰੂਕ ਕਰਦਿਆ ਸਰਕਾਰੀ ਗਾਇਡਲਾਇਨ ਦੀ ਪਾਲਣਾ ਕਰਨ ਸੰਬਧੀ ਸਮੇਂ ਸਮੇਂ ਤੇ ਮੀਟਿੰਗਾ ਕੀਤੀਆ ਜਾ ਰਹੀਆਂ ਹਨ। ਜਿਸਦੇ ਚਲਦੇ ਅੱਜ ਪੰਜਾਬ ਦੀ ਸਭ ਤੋ ਵਡੀ ਸਬਜੀ ਮੰਡੀ ਜੌ ਕਿ 104 ਏਕੜ ਏਰੀਏ ਵਿੱਚ ਫੈਲੀ ਹੋਈ ਹੈ ਪ੍ਰਬੰਧਾਂ ਬਾਰੇ ਫੁਡ ਐਡ ਵੈਜੀਟੇਬਲ ਮਰਚੇਟ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਬਤਰਾ ਅਤੇ ਵਪਾਰੀ ਅਤੇ ਪ੍ਰਵਾਸੀ ਮਜਦੂਰ ਭਲਾਈ ਵਿੰਗ ਦੇ ਆਗੂਆ ਕੋਲੋ ਜਾਇਜਾ ਲਿਆ।

ਅੰਮ੍ਰਿਤਸਰ ਵੱਲਾ ਸ਼ਬਜੀ ਮੰਡੀ ਚ ਕਰੋਨਾ ਸੁਰੱਖਿਆ ਦੇ ਪੁਖਤਾ ਪ੍ਰਬੰਧ
ਇਸ ਸੰਬਧੀ ਗੱਲਬਾਤ ਕਰਦਿਆਂ ਫੁਡ ਐਡ ਵੈਜੀਟੇਬਲ ਮਰਚੇਟ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਬਤਰਾ ਅਤੇ ਪ੍ਰਵਾਸੀ ਮਜਦੂਰ ਭਲਾਈ ਵਿੰਗ ਦੇ ਆਗੂ ਮਹੇਸ਼ ਵਰਮਾ ਅਤੇ ਹੋਰ ਵਪਾਰੀਆਂ ਨੇ ਦਸਿਆ ਕਿ ਕੋਵਿਡ19 ਨੂੰ ਲੈ ਕੇ ਪ੍ਰਸ਼ਾਸਨ ਅਤੇ ਸਰਕਾਰ ਦੇ ਨੁਮਾਇੰਦਿਆਂ ਨਾਲ ਆਏ ਦਿਨ ਮੀਟਿੰਗ ਹੋ ਰਹੀਆ ਹਨ। ਜਿਸਦੇ ਚਲਦੇ ਸਬਜੀ ਮੰਡੀ ਵੱਲਾ ਵਿਚ ਕੰਮ ਕਾਜ ਸੁਚਾਰੂ ਢੰਗ ਨਾਲ ਚਲਾਉਣ ਸੰਬਧੀ ਮੰਡੀ ਵਿਚ ਸ਼ੌਸ਼ਲ ਡਿਸਟੈਂਸਿਗ ਦਾ ਧਿਆਨ ਰਖਦਿਆਂ ਮੰਡੀ ਚ ਭੀੜ ਭੜੱਕੇ ਤੋ ਪਰਹੇਜ ਕੀਤਾ ਜਾ ਰਿਹਾ ਹੈ। ਆਮ ਤੌਰ ਤੇ ਸਿਰਫ 20 ਤੌ 25% ਲੋਕ ਹੀ ਮੰਡੀ ਵਿਚ ਕੰਮ ਕਰ ਰਹੇ ਹਨ । 104 ਏਕੜ ਵਿਚ ਫੈਲੀ ਇਸ ਮੰਡੀ ਵਿਚ ਸ਼ੌਸ਼ਲ ਡਿਸਟੈਂਸਿਗ ਲਈ ਸਮਾਨ ਅਲਗ ਅਲਗ ਜਗਾ ਵਿਚ ਲਵਾਇਆ ਅਤੇ ਵੇਚਿਆ ਜਾ ਰਿਹਾ ਹੈ।ਮੰਡੀ ਦੇ ਵਪਾਰੀਆਂ, ਪ੍ਰਵਾਸੀ ਮਜਦੂਰਾ ਦੇ ਕਰੋਨਾ ਟੈਸਟ ਵੀ ਕਰਵਾਏ ਜਾ ਰਹੇ ਹਨ। ਕਰੋਨਾ ਵੈਕਸੀਨ ਸੰਬਧੀ ਪਿਛਲੇ ਦਿਨੀ ਕੈਪ ਲਗਾ 100 ਤੋਂ ਵੱਧ ਵਪਾਰੀਆਂ ਅਤੇ ਪ੍ਰਵਾਸੀ ਮਜਦੂਰਾ ਦੇ ਕਰੋਨਾ ਵੈਕਸੀਨ ਦੀ ਡੋਜ ਲਗਾਈ ਗਈ ਹੈ। ਬਾਕੀ ਮੰਡੀ ਦਾ ਹਰ ਇਕ ਬੰਦਾ ਪ੍ਰਸ਼ਾਸ਼ਨ ਨਾਲ ਕਰੋਨਾ ਮਹਾਮਾਰੀ ਦੇ ਪ੍ਰਕੋਪ ਤੌ ਬਚਾਅ ਲਈ ਸਹਿਯੋਗ ਕਰ ਰਿਹਾ ਹੈ। ਤਾਂ ਜੋ ਇਸ ਜੰਗ ਵਿੱਚ ਅਸੀ ਕਰੋਨਾ ਤੋ ਜਿੱਤੀ ਜੰਗ ਹਾਰ ਨਾ ਜਾਇਏ।

ABOUT THE AUTHOR

...view details