ਪੰਜਾਬ

punjab

ETV Bharat / state

ਅੰਮ੍ਰਿਤਸਰ 'ਚ ਅਵਾਰਾ ਕੁੱਤਿਆਂ ਨੇ ਮਾਸੂਮ ਨੂੰ ਨੋਚਿਆ, ਸਾਹਮਣੇ ਆਈ ਵੀਡੀਓ - child mauled by stray dogs

ਅੰਮ੍ਰਿਤਸਰ 'ਚ ਅਵਾਰਾ ਕੁੱਤਿਆਂ ਨੇ ਬੱਚੇ ਨੂੰ ਨੋਚਿਆ। ਨੇੜ-ਤੇੜੇ ਦੇ ਲੋਕਾਂ ਨੂੰ ਬੱਚੇ ਨੂੰ ਕੁੱਤਿਆਂ ਕੋਲੋਂ ਬਚਾਇਆ ਅਤੇ ਇਸ ਪੂਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਅਵਾਰਾ ਕੁੱਤਿਆਂ ਨੇ ਮਾਸੂਮ ਨੂੰ ਨੋਚਿਆ

By

Published : Apr 15, 2019, 10:02 AM IST

ਅੰਮ੍ਰਿਤਸਰ: ਪੰਜਾਬ 'ਚ ਅਵਾਰਾ ਕੁੱਤਿਆਂ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਅੰਮ੍ਰਿਤਸਰ ਦੀ ਮਹਿੰਦਰ ਕਲੋਨੀ 'ਚ ਅਵਾਰਾ ਕੁੱਤਿਆਂ ਵੱਲੋਂ ਇੱਕ ਬੱਚੇ ਨੂੰ ਨੋਚਣ ਦਾ ਮਾਮਲਾ ਸਾਹਮਣੇ ਆਇਆ ਹੈ, ਬੱਚਾ ਬੁਰੀ ਤਰ੍ਹਾਂ ਜ਼ਖ਼ਮੀ ਹੈ।

ਵੀਡੀਓ

ਜਾਣਕਾਰੀ ਮੁਤਾਬਕ ਬੱਚਾ ਕਲੋਨੀ 'ਚ ਬਣੀ ਪਾਰਕ ਵਿੱਚ ਖੇਡਣ ਆਇਆ ਸੀ। ਉੱਥੇ ਉਸ ਨੇ ਜਦੋਂ ਕੁੱਤਿਆਂ ਨੂੰ ਵੇਖਿਆ ਤਾਂ ਉਹ ਪਾਰਕ ਦੇ ਗੇਟ 'ਤੇ ਹੀ ਖੜ੍ਹਾ ਹੋ ਗਿਆ। ਅਵਾਰਾ ਕੁੱਤਿਆਂ ਦੇ ਝੁੰਡ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਗੇਟ ਤੋਂ ਘੜੀਸ ਕੇ ਸੜਕ ਤੱਕ ਲੈ ਆਏ ਅਤੇ ਬੁਰੀ ਤਰ੍ਹਾਂ ਉਸ ਨੂੰ ਨੋਚਣਾ ਸ਼ੁਰੂ ਕਰ ਦਿੱਤਾ।

ਬੱਚੇ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਭੱਜੇ ਆਏ ਅਤੇ ਕੁੱਤਿਆਂ ਤੋਂ ਮਾਸੂਮ ਨੂੰ ਬਚਾਇਆ। ਕੁੱਤਿਆਂ ਨੇ ਬੱਚੇ ਨੂੰ ਕਾਫ਼ੀ ਨੋਚਿਆ ਹੈ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ।

ABOUT THE AUTHOR

...view details