ਅੰਮ੍ਰਿਤਸਰ: ਬੀਤੀ ਰਾਤ ਅੰਮ੍ਰਿਤਸਰ ਦੇ ਜੰਡਿਆਲਾ ਨਜ਼ਦੀਕ ਐਸਟੀਐਫ ਅਤੇ ਨਸ਼ਾਂ ਤਸਕਰਾਂ ਵਿਚਾਲੇ ਮੁਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਖੂਫੀਆ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ।
ਨਸ਼ਾ ਤਸਕਰਾਂ ਨਾਲ ਐਸਟੀਐਫ ਦੀ ਮੁਠਭੇੜ, ਹੈਰੋਇਨ ਤੇ ਅਸਲੇ ਸਣੇ 3 ਕਾਬੂ - ਹੈਰੋਇਨ ਤੇ ਅਸਲੇ ਸਣੇ 3 ਕਾਬੂ ਅੰਮ੍ਰਿਤਸਰ
ਅੰਮ੍ਰਿਤਸਰ ਦੇ ਜੰਡਿਆਲਾ ਨਜ਼ਦੀਕ ਐਸਟੀਐਫ ਅਤੇ ਨਸ਼ਾਂ ਤਸਕਰਾਂ ਵਿਚਾਲੇ ਹੋਈ ਮੁਠਭੇੜ। ਹੈਰੋਇਨ ਅਤੇ ਅਸਲੇ ਸਣੇ 3 ਨਸ਼ਾ ਤਸਕਰ ਕਾਬ।
ਫ਼ੋਟੋ
ਮਿਲੀ ਜਾਣਕਾਰੀ ਮੁਤਾਬਕ ਨੇ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਇਨ੍ਹਾਂ ਤਸਕਰਾਂ ਕੋਲੋਂ 5 ਏਕੇ 47, 2 ਪਿਸਤੌਲ ਅਤੇ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਦੁਪਹਿਰ ਕਰੀਬ 1 ਵਜੇ ਐਸਟੀਐਫ ਵੱਲੋਂ ਪ੍ਰੈਸ ਕਾਨਫ਼ਰੰਸ ਕਰ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ।