ਅੰਮ੍ਰਿਤਸਰ: 194 ਕਿਲੋ ਹੈਰੋਇਨ ਮਾਮਲੇ 'ਚ 3 ਹੋਰ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਵਿਖੇ ਐਸਟੀਐਫ਼ ਵੱਲੋਂ ਕੀਤੀ ਜਾ ਚੁੱਕੀ ਹੈ। ਇਸ ਮਾਮਲੇ ਵਿੱਚ ਹੁਣ ਤੱਕ 14 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਵਿੱਚ ਅਕਾਲੀ ਆਗੂ ਸਮੇਤ ਫਿਲਮੀ ਕਲਾਕਾਰ ਮੰਟੇਜ਼ ਮਾਨ ਅਤੇ ਕਾਂਗਰਸ ਦੇ ਕੌਂਸਲਰ ਦੇ ਪੁੱਤਰ ਸਾਹਿਲ ਸ਼ਰਮਾ ਵੀ ਸ਼ਾਮਲ ਹਨ।
194 ਕਿਲੋ ਹੈਰੋਇਨ ਮਾਮਲੇ 'ਚ STF ਅਧਿਕਾਰੀ ਨੇ ਕੀਤੀ ਪ੍ਰੈੱਸ ਕਾਨਫਰੰਸ, 14 ਦੋਸ਼ੀ ਕਾਬੂ - 194 kg heroin recover
194 ਕਿਲੋ ਹੈਰੋਇਨ ਮਾਮਲੇ 'ਚ ਐਸਟੀਐਫ਼ ਅਧਿਕਾਰੀ ਰਸ਼ਪਾਲ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਇਸ ਮਾਮਲੇ 'ਚ ਹੁਣ ਤੱਕ ਦੋਸ਼ੀ ਸਾਹਿਲ ਸ਼ਰਮਾ ਸਮੇਤ 14 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।
ਫ਼ੋਟੋ
ਇਸ ਮਾਮਲੇ ਨੂੰ ਲੈ ਕੇ ਐਸਟੀਐਫ਼ ਅਧਿਕਾਰੀ ਰਸ਼ਪਾਲ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਦੋਸ਼ੀ ਸਾਹਿਲ ਸ਼ਰਮਾ ਦੀ ਲੰਬੇ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ। ਸਾਹਿਲ ਸ਼ਰਮਾ ਵੱਲੋਂ ਅਦਾਲਤ ਵਿੱਚ ਆਤਮ ਸਮਰਪਣ ਕਰਨ ਤੋਂ ਬਾਅਦ ਉਸ ਨੂੰ ਰਿਮਾਂਡ 'ਤੇ ਲੈ ਲਿਆ ਗਿਆ ਹੈ।