ਅੰਮ੍ਰਿਤਸਰ:ਜ਼ਿਲ੍ਹੇ ਵਿੱਚ ਐਸਟੀਐੱਫ ਦੀ ਟੀਮ ਨੂੰ ਵੱਡੀ ਸਫ਼ਤਲਾ ਮਿਲੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਐਸਟੀਐਫ਼ ਨੇ ਇਕ ਅੱਠਵੀਂ ਜਮਾਤ ਵਿੱਚ ਪੜਨ ਵਾਲੇ ਵਿਦਿਆਰਥੀ ਸਣੇ 4 ਮਾੜੇ ਅਨਸਰਾਂ ਨੂੰ ਗ੍ਰਿਫ਼ਤਾਰ ਕੀਤਾ (STF arrested 4 youths including 8th class students) ਹੈ, ਜਿਹਨਾਂ ਤੋਂ ਭਾਰੀ ਮਾਤਰਾ ਵਿਸਫੋਟਕ ਪਦਾਰਥਾਂ ਬਰਾਮਦ (recovered explosives) ਕੀਤੇ ਗਏ ਹਨ।
ਇਹ ਵੀ ਪੜੋ:ਘਰ ਨੂੰ ਲੱਗੀ ਅੱਗ ਕਾਰਨ 2 ਮਾਸੂਮ ਪੁੱਤਰਾਂ ਸਮੇਤ ਜ਼ਿੰਦਾ ਸੜਿਆ ਪਿਓ, ਮਾਂ ਦੀ ਹਾਲਤ ਗੰਭੀਰ
ਜਾਣਕਾਰੀ ਇਹ ਹੈ ਕਿ ਇਨ੍ਹਾਂ ਨੂੰ ਅੰਮ੍ਰਿਤਸਰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਤੇ ਅੱਠਵੀਂ ਜਮਾਤ ਦੇ ਲੜਕੇ ਨੂੰ ਬੱਚਿਆਂ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨਾਲ ਸਖ਼ਤੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਦੋ ਹੋਰ ਆਰੋਪੀਆਂ ਨੂੰ ਗ੍ਰਿਫਤਾਰ ਐੱਸਟੀਐੱਫ ਵੱਲੋਂ ਕੀਤਾ ਗਿਆ। ਉੱਥੇ ਹੀ ਇਨ੍ਹਾਂ ਆਰੋਪੀਆਂ ਵੱਲੋਂ ਮੰਨਿਆ ਗਿਆ ਹੈ ਕਿ ਲੁਧਿਆਣਾ ਵਿੱਚ ਹੋਏ ਕੋਰਟ ਕੰਪਲੈਕਸ ਬਲਾਸਟ ਵਿੱਚ ਵੀ ਇਨ੍ਹਾਂ ਦਾ ਹੱਥ ਹੈ ਅੰਮ੍ਰਿਤਸਰ ਦੇ ਆਈਜੀ ਵੱਲੋਂ ਅੰਮ੍ਰਿਤਸਰ ਵਿਚ ਇਕ ਪ੍ਰੈੱਸ ਵਾਰਤਾ ਦੇ ਦੌਰਾਨ ਇਹ ਸਾਰੀ ਜਾਣਕਾਰੀ ਦਿੱਤੀ ਗਈ।
STF ਨੇ 8ਵੀਂ ਜਮਾਤ ’ਚ ਪੜਣ ਵਾਲੇ ਵਿਦਿਆਰਥੀ ਸਣੇ 4 ਨੌਜਵਾਨਾਂ ਨੂੰ ਕੀਤਾ ਕਾਬੂ ਆਈਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹੈਰੋਇਨ ਆਰੋਪੀਆਂ ਵੱਲੋਂ ਡਰੋਨ ਰਾਹੀਂ ਭਾਰਤ ਮੰਗਵਾਈ ਜਾਂਦੀ ਸੀ ਉੱਥੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਾ ਇੱਕ ਆਰੋਪੀ ਜਿਸ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ ਉਸ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਸਖ਼ਤੀ ਨਾਲ ਪੁੱਛਗਿੱਛ ਦੌਰਾਨ ਇਨ੍ਹਾਂ ਵੱਲੋਂ ਬਹੁਤ ਸਾਰੇ ਹੋਰ ਵੀ ਖੁਲਾਸੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਆਸ ਜਤਾਈ ਕਿ ਭਾਰਤ ਵਿੱਚ ਚੱਲ ਰਹੇ ਨਸ਼ਾ ਤਸਕਰੀ ਨੂੰ ਲੈ ਕੇ ਇਹ ਇੱਕ ਵੱਡੀ ਚੇਨ ਤੋੜਨ ਵਿਚ ਸਫਲ ਹੋਵੇਗਾ।
ਆਈਜੀ ਨੇ ਆਰੋਪੀਆਂ ਦੀ ਪਛਾਣ ਸੁਖਵਿੰਦਰ ਸਿੰਘ ,ਦਿਲਬਾਗ ਸਿੰਘ , ਹਰਪ੍ਰੀਤ ਸਿੰਘ ਅਤੇ ਲਖਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਰਿਮਾਂਡ ਹਾਸਲ ਕਰਾਂਗੇ ਅਤੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ। ਆਈਜੀ ਨੇ ਦੱਸਿਆ ਕਿ ਇਸ ਮਾਮਲੇ ਚ ਕੇਂਦਰ ਦੀਆਂ ਏਜੰਸੀਆਂ ਨੇ ਉਨ੍ਹਾਂ ਦੀ ਕਾਫੀ ਮਦਦ ਕੀਤੀ ਹੈ ਤੇ ਪੁਲਿਸ ਵੱਲੋਂ ਲੁਧਿਆਣਾ ਕੋਰਟ ਪਲੱਸ ਵਿੱਚ ਬੰਬ ਧਮਾਕੇ ਵਿਚ ਆਈਈਡੀ ਉਨ੍ਹਾਂ ਦੁਆਰਾ ਹੀ ਮੰਗਵਾਈ ਗਈ ਸੀ ਜੋ ਕਿ ਨਾਮਜ਼ਦ ਸਰਮੁਖ ਨੂੰ ਪ੍ਰੋਡਕਸ਼ਨ ਵਰੰਟ ਤੇ ਅੰਮ੍ਰਿਤਸਰ ਲਿਆਂਦਾ ਗਿਆ ਹੈ ਲੁਧਿਆਣਾ ਮਾਮਲੇ ਵਿੱਚ ਐੱਨਆਈਏ ਜਾਂਚ ਕਰ ਰਹੀ ਹੈ।
ਇਹ ਵੀ ਪੜੋ:ਸਿੱਧੂ ਅੱਜ ਕਰ ਸਕਦੇ ਨੇ ਸਰੰਡਰ, ਸੁਰੱਖਿਆ ਵੀ ਲਈ ਵਾਪਸ