ਅੰਮ੍ਰਿਤਸਰ:- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਪ੍ਰੈਸ ਵਾਰਤਾ ਨੂੰ ਸੰਬੋਧਿਤ ਕਰਦਿਆਂ ਸਮੂਹ ਸੰਗਤਾਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਇਸ ਮੌਕੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਵਿਰਾਸਤੀ ਮਾਰਗ 'ਤੇ ਬਣੇ ਬੁੱਤਾ ਨੂੰ ਹਟਾਉਣ ਦੇ ਮੂੱਦੇ 'ਤੇ ਗੱਲ ਕਰਦਿਆਂ ਕਿਹਾ,"ਅਸੀਂ ਪੰਜਾਬੀ ਸੱਭਿਆਚਾਰ ਦੇ ਖ਼ਿਲਾਫ਼ ਨਹੀਂ ਹਾਂ।
ਦਰਬਾਰ ਸਾਹਿਬ ਦੇ ਨੇੜੇ ਲੱਗੇ ਬੁੱਤਾਂ ਨੂੰ ਬਦਲਣ ਲਈ ਪ੍ਰਸ਼ਾਸਨ ਨਾਲ ਕੀਤੀ ਜਾਵੇ ਗੱਲ: ਜਥੇਦਾਰ - ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅੰਮ੍ਰਿਤਸਰ ਬੁੱਤਾਂ ਬਾਰੇ ਬਿਆਨ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤੇ ਹਨ, ਉਹ 3 ਮੈਂਬਰੀ ਕਮੇਟੀ ਬਣਾ ਕੇ ਪ੍ਰਸ਼ਾਸ਼ਨ ਨਾਲ ਗੱਲ ਕਰ ਬੁੱਤਾਂ ਨੂੰ ਬਦਲਣ।
ਪਰ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਦਾ ਕੇਂਦਰ ਹੈ। ਇਸ ਕਰਕੇ ਇੱਥੇ ਅਜਿਹੀਆਂ ਚੀਜ਼ਾ ਆਲੇ-ਦੁਆਲੇ ਹੋਣੀਆਂ ਚਾਹੀਦੀਆ ਹਨ, ਜਿਸ ਨਾਲ ਰੂਹਾਨੀਅਤ ਦੀ ਚਲਕ ਸਿੱਖ ਸੰਗਤ ਮਹਿਸੂਸ ਕਰ ਸਕੇ। ਇਸ ਕਰਕੇ ਸ੍ਰੀ ਅਕਾਲ ਤਖ਼ਤ ਸ੍ਰੋਮਣੀ ਗੂਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਆਦੇਸ਼ ਦਿੱਤੇ ਹਨ ਕਿ ਉਹ 3 ਮੈਂਬਰੀ ਕਮੇਟੀ ਬਣਾ ਕੇ ਪ੍ਰਸ਼ਾਸ਼ਨ ਨਾਲ ਗੱਲ ਕਰ ਬੁੱਤਾਂ ਨੂੰ ਬਦਲਣ ਕਰਨ ਤੇ ਇੱਥੇ ਅਜਿਹੀਆਂ ਚੀਜ਼ਾਂ ਲਗਾਈਆ ਜਾਣ, ਜਿਸ ਨਾਲ ਸੰਗਤ ਉੱਤੇ ਚੰਗਾ ਪ੍ਰਭਾਵ ਹੋਵੇ।"
ਇਸ ਤੋਂ ਇਲਾਵਾ ਜਦ ਪੱਤਰਕਾਰਾਂ ਵੱਲੋਂ ਸਿੱਧੂ ਮੂਸੇਵਾਲਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਹਾਲੇ ਤੱਕ ਕੋਈ ਮੁਆਫ਼ੀ ਪੱਤਰ ਨਹੀਂ ਆਇਆ,ਜਦ ਉਹ ਸਾਡੇ ਕੋਲ ਮੁਆਫ਼ੀ ਨਾਮਾ ਆਵੇਗਾ ਉਸ ਤੋਂ ਬਆਦ ਦੇਖਾਗੇ।
TAGGED:
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ