ਅੰਮ੍ਰਿਤਸਰ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਵਿੱਚ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੋ ਦਸੰਬਰ ਨੂੰ 11 ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਸੀ ਪਹਿਲਾਂ ਪੰਥਕ ਜਥੇਬੰਦੀਆਂ ਸਮੂਹਿਕ ਤੌਰ ਉੱਤੇ ਉਸ ਵਿੱਚੋਂ ਕੁਝ ਛੱਡ ਗਈਆਂ ਸਨ ਬਾਕੀ ਅੱਠ ਮੈਂਬਰ ਰਹਿ ਗਏ ਸਨ। ਉਹਨਾਂ ਦੀ ਮੀਟਿੰਗ ਦੋ ਦਿਸੰਬਰ ਨੂੰ ਸਾਮ 6 ਵਜੇ ਇਸੇ ਹਾਲ ਵਿੱਚ ਕੀਤੀ ਜਾਵੇਗੀ। ਇਸ ਵਿੱਚ ਕੇਵਲ ਰਾਜੋਆਣਾ ਦੇ ਏਜੰਡੇ ਉੱਤੇ ਗੱਲਬਾਤ ਕੀਤੀ ਜਾਵੇਗੀ। ਧਾਮੀ ਨੇ ਕਿਹਾ ਅਸੀਂ ਰਾਜੋਆਣਾ ਦੀ ਪਟੀਸ਼ਨ ਦਾਇਰ ਕੀਤੀ ਹੈ। ਰਾਜੋਆਣਾ ਨੇ ਵਧੀਆ ਕਿਹਾ ਮੈਂ ਸ਼ਹੀਦੀ ਪਾਣੀ ਹੈ ਅਤੇ ਸ਼ਹੀਦੀ ਪਾਉਣ ਨੂੰ ਤਿਆਰ ਹਾਂ। ਇਹ ਉੱਤੇ ਕੌਮ ਨੇ ਵੇਖਣਾ ਹੈ ਕਿ ਜਿਹੜੇ ਬੰਦੀ ਸਿੰਘਾਂ ਦੀ ਸਜ਼ਾ ਮਾਫ ਹੈ ਤੇ ਜਿਹੜੇ ਬੰਦੀ ਸਿੰਘਾਂ ਦੀ ਸਜ਼ਾ ਨਹੀਂ ਮਾਫ ਹੈ ਉਸ ਵਿੱਚ ਰਾਜੋਆਣਾ ਨੇ ਕਿਹਾ ਕਿ ਮੈਨੂੰ ਬੰਦੀ ਸਿੰਘਾਂ ਦੇ ਵਿੱਚ ਨਾ ਘਸੀਟੋ ਮੈਂ ਬੰਦੀ ਸਿੰਘਾਂ ਦੇ ਵਿੱਚ ਨਹੀਂ ਹਾਂ।
SGPC ਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ, ਬਲਵੰਤ ਸਿੰਘ ਰਾਜੋਆਣਾ ਦੇ ਮਸਲੇ ਉੱਤੇ ਹੋਈ ਖੁੱਲ੍ਹ ਕੇ ਵਿਚਾਰ-ਚਰਚਾ
ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਮੀਟਿੰਗ ਦੌਰਾਨ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫੀ ਦੇ ਮੁੱਦੇ ਨੂੰ ਲੈ ਕੇ ਵਿਚਾਰ ਮੰਥਨ ਕੀਤਾ ਗਿਆ ਹੈ। (Shiromani Gurdwara Parbandhak Committee)
Published : Nov 30, 2023, 4:42 PM IST
ਰਾਜੋਆਣਾ ਨੇ ਕਿਹਾ ਮੌਤ ਲਈ ਤਿਆਰ :ਧਾਮੀ ਨੇ ਕਿਹਾ ਕਿ 500 ਸਾਲਾਂ ਪ੍ਰਕਾਸ਼ ਦਿਹਾੜੇ ਉੱਤੇ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਮੁਾਫੀ ਵਿੱਚ ਬਦਲਣ ਦੀ ਗੱਲ ਚੱਲੀ ਸੀ। ਭੁੱਲਰ ਦੀ ਵੀ ਸਜ਼ਾ ਮਾਫੀ ਦੀ ਹੋ ਗਈ ਸੀ। ਗੁਰਦੀਪ ਸਿੰਘ ਦੀ ਵੀ ਸਜ਼ਾ ਵੀ ਮਾਫ ਹੋਈ ਸੀ ਪਰ ਸੋਚਣ ਵਾਲੀ ਗੱਲ ਹੈ ਕਿ ਚਾਰ ਸਾਲ ਬੀਤ ਜਾਣ ਤੋਂ ਬਾਅਦ ਪੰਜਵਾਂ ਸਾਲ ਸ਼ੁਰੂ ਹੋ ਚੱਲਿਆ। ਬਲਵੰਤ ਸਿੰਘ ਰਾਜੋਆਣਾ ਦਾ ਕਹਿਣਾ ਹੈ ਕਿ ਮੈਂ ਕੋਈ ਭੀਖ ਨਹੀਂ ਮੰਗਦਾ ਮੈਨੂੰ ਜੋ ਵੀ ਉਹਨਾਂ ਨੇ ਮੌਤ ਦੀ ਸਜਾ ਦਿੱਤੀ ਮੈ ਉਸ ਲਈ ਵੀ ਤਿਆਰ ਹਾਂ। ਕੁਝ ਸਰੀਰ ਜਿਹੜੇ ਉਹ ਕੌਮ ਦਾ ਸਰਮਾਇਆ ਹੁੰਦੇ ਹਨ ਉਹਨਾਂ ਸਰਮਾਇਆ ਵਿੱਚੋਂ ਭਾਈ ਰਾਜੋਆਣਾ ਵੀ ਹਨ। ਅਸੀਂ ਕੌਮ ਦੇ ਵਧੇਰੇ ਹਿੱਤਾਂ ਨੂੰ ਵੇਖਦੇ ਹੋਏ ਸਾਰੀ ਕੌਮ ਨੂੰ ਬੇਨਤੀ ਕਰਦੇ ਹਾਂ ਉਹ ਇਕੱਲੇ ਦਾ ਮਸਲਾ ਨਹੀਂ ਹੈ।
- ਦਿੱਲੀ 'ਚ ਦੁਕਾਨ 'ਤੇ ਵੇਚੇ ਜਾ ਰਹੇ ਸਨ ਧਾਰਮਿਕ ਚਿੰਨ੍ਹਾਂ ਵਾਲੇ ਔਰਤਾਂ ਦੇ ਅੰਡਰਗਾਰਮੈਂਟਸ, ਸਿੱਖ ਭਾਈਚਾਰੇ ਦੇ ਲੋਕਾਂ ਨੇ ਸ਼ਿਕਾਇਤ ਕਰਵਾਈ ਦਰਜ
- ਮੋਗਾ ਰੇਲਵੇ ਰੋਡ 'ਤੇ ਅਣਪਛਾਤਿਆਂ ਨੇ ਹਮਲਾ ਕਰਕੇ ਕੀਤੀ ਦੁਕਾਨ ਦੀ ਭੰਨਤੋੜ, ਪੂਰੀ ਵਾਰਦਾਤ ਸੀਸੀਟੀਵੀ 'ਚ ਕੈਦ
- ਪੈਦਲ ਜਾ ਰਹੀ ਵਿਦਿਆਰਥਣ ਤੋਂ ਡੀਐੱਸਪੀ ਦਫਤਰ ਨੇੜੇ ਮੋਬਾਇਲ ਦੀ ਲੁੱਟ,ਪੀੜਤਾ ਨੇ ਪੁਲਿਸ 'ਤੇ ਸੁਣਵਾਈ ਨਾ ਕਰਨ ਦਾ ਲਾਇਆ ਇਲਜ਼ਾਮ
ਪ੍ਰਧਾਨ ਧਾਮੀ ਨੇ ਕਿਹਾ ਕਿ ਜੋ ਫੈਸਲਾ ਲੈਣਾ ਤੁਰੰਤ ਫੈਸਲਾ ਲੈਣਾ ਚਾਹੀਦਾ ਹੈ, ਜਿਹੜੀ ਕਰਨਾਟਕਾ ਸਟੇਟ ਹੈ ਉਸਨੇ ਆਪਣਾ ਫੈਸਲਾ ਕਰਕੇ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਹੈ ਕਿਹਾ ਸੁਪਰੀਮ ਕੋਰਟ ਦੇ ਫੈਸਲੇ ਹੋਣ ਤੋਂ ਬਾਅਦ ਵੀ ਨੌ ਮਹੀਨੇ ਹੋ ਚੱਲੇ ਹਨ। ਪਰ ਕੋਈ ਵੀ ਫੈਸਲਾ ਨਹੀਂ ਲਿਆ ਗਿਆ। ਧਾਮੀ ਨੇ ਕਿਹਾ ਕਿ ਹਰੇਕ ਮੁਲਕ ਦਾ ਇਕ ਦਸਤੂਰ ਹੁੰਦਾ ਹੈ। ਅਸੀਂ ਵਿਧੀ ਵਿਧਾਨ ਵਿੱਚ ਰਹਿ ਕੇ ਹੀ ਉਹ ਕੰਮ ਕਰ ਰਹੇ ਹਾਂ। ਅਸੀਂ ਸਮੁੱਚੇ ਤੌਰ ਉੱਤੇ ਰਾਜੋਆਣਾ ਦੀ ਪੀਰੀ ਕੇਂਦਰ ਸਰਕਾਰ ਨੂੰ ਕਰਦੇ ਹਾਂ ਜੋ ਵੀ ਕਰਨਾ ਹੈ ਤੁਸੀਂ ਕਰ ਦਿਓ ਸਿੱਖਾਂ ਦੇ ਸਬਰ ਦਾ ਇਮਤਿਹਾਨ ਨਾ ਲਓ।