ਅੰਮ੍ਰਿਤਸਰ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐਸ.ਪੀ ਸਿੰਘ ਓਬਰਾਏ ਵੱਲੋਂ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਮਰੀਜ਼ਾਂ ਦਾ ਇਲਾਜ਼ ਕਰਨ ਤੋਂ ਇਲਾਵਾ ਸ਼ੱਕੀ ਮਰੀਜ਼ਾਂ ਦੀ ਜਾਂਚ ਕਰ ਰਹੇ ਡਾਕਟਰਾਂ ਤੇ ਬਾਕੀ ਕਰਮਚਾਰੀਆਂ ਨੂੰ ਕੋਰੋਨਾ ਦੀ ਲਾਗ ਤੋਂ ਬਚਾਉਣ ਲਈ ਅੰਮ੍ਰਿਤਸਰ ਪ੍ਰਸ਼ਾਸਨ ਨੂੰ 800 ਪੀ.ਪੀ.ਈ ਕਿੱਟਾਂ ਅਤੇ 800 ਐੱਨ-95 ਮਾਸਕ ਦਿੱਤੇ ਗਏ ਹਨ।
ਕੋਵਿਡ-19 ਦੇ ਬਚਾਅ ਲਈ ਲੋਕਾਂ ਨੂੰ ਵੰਡੀਆਂ ਗਈਆਂ 1-1 ਹਜ਼ਾਰ ਪੀਪੀਈ ਕਿੱਟਾਂ - ਕੋਰੋਨਾ ਵਾਇਰਸ
ਅੰਮ੍ਰਿਤਸਰ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐਸ.ਪੀ ਸਿੰਘ ਓਬਰਾਏ ਵੱਲੋਂ ਅੰਮ੍ਰਿਤਸਰ ਪ੍ਰਸ਼ਾਸਨ ਨੂੰ 1-1 ਹਜ਼ਾਰ ਪੀਪੀਈ ਕਿੱਟਾਂ ਤੇ 800 ਐੱਨ-95 ਮਾਸਕ ਦਿੱਤੇ ਗਏ ਹਨ।
ਇਸ ਦੌਰਾਨ ਗੱਲਬਾਤ ਕਰਦਿਆਂ ਕੈਬਿਨੇਟ ਮੰਤਰੀ ਓਪੀ ਸੋਨੀ ਤੇ ਐਮਪੀ ਔਜਲਾ ਨੇ ਕਿਹਾ ਕਿ 'ਸਰਬੱਤ ਦਾ ਭਲਾ' ਮੋਢੀ ਡਾ.ਐਸਪੀ ਓਬਰਾਏ ਨੇ ਇਸ ਬਿਪਤਾ ਭਰੀ ਘੜੀ ਮੌਕੇ ਸਰਕਾਰ, ਪ੍ਰਸ਼ਾਸਨ ਤੇ ਲੋੜਵੰਦ ਲੋਕਾਂ ਦੀ ਅੱਗੇ ਆ ਕੇ ਕੀਤੀ ਜਾ ਰਹੀ ਵੱਡੀ ਸੇਵਾ ਰੂਪੀ ਮਦਦ ਇੱਕ ਵੱਖਰੀ ਤੇ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ।
ਉਨਾਂ ਦੱਸਿਆ ਕਿ ਡਾ. ਓਬਰਾਏ ਵੱਲੋਂ ਅੰਮ੍ਰਿਤਸਰ ਤੋਂ ਇਲਾਵਾ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਫ਼ਰੀਦਕੋਟ, ਰਾਜਿੰਦਰਾ ਹਸਪਤਾਲ ਪਟਿਆਲਾ ਤੇ ਪੀ.ਜੀ.ਆਈ ਨੂੰ ਵੀ ਇੱਕ-ਇੱਕ ਹਜ਼ਾਰ ਪੀ.ਪੀ.ਈ ਕਿੱਟਾਂ ਤੇ ਐੱਨ-95 ਮਾਸਕ ਅਤੇ ਹਜ਼ਾਰਾਂ ਦੀ ਗਿਣਤੀ 'ਚ 3 ਪਰਤੀ ਮਾਸਕ ਦੇਣ ਦੇ ਨਾਲ-ਨਾਲ ਪੰਜਾਬ ਦੇ ਹਰ ਜ਼ਿਲੇ ਦੇ ਪ੍ਰਸ਼ਾਸ਼ਨ ਨੂੰ ਵੀ ਹਸਪਤਾਲਾਂ ਲਈ ਲੋੜੀਂਦਾ ਸਮਾਨ ਵੀ ਲਗਾਤਾਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਇਸ ਵੱਡੇ ਉਪਰਾਲੇ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ ਗਿਆ।