ਅੰਮ੍ਰਿਤਸਰ: ਸ਼ਹਿਰ ਦੇ ਪਿੰਗਲਵਾੜਾ ਵਿੱਚ ਰਹਿ ਰਹੇ ਸੋਨਾ-ਮੋਨਾ ਅੱਜ ਸਮਾਜ ਲਈ ਮਿਸਾਲ ਬਣ ਗਏ ਹਨ। ਦੋ ਜਿਸਮ ਇੱਕ ਜਾਨ ਕਹੇ ਜਾਣ ਵਾਲੇ ਸੋਨਾ-ਮੋਨਾ ਅੱਜ ਆਪਣੇ ਪੈਰਾਂ 'ਤੇ ਖੜ੍ਹੇ ਹੋ ਚੁੱਕੇ ਹਨ। ਇਨ੍ਹਾਂ ਦੇ ਸਰੀਰ ਆਪਸ 'ਚ ਜੁੜੇ ਹੋਣ ਦੇ ਬਾਵਜੂਦ ਵੀ ਇਹ ਬਿਜਲੀ ਦੇ ਮਕੈਨਿਕ ਬਣ ਚੁੱਕੇ ਹਨ। ਜੋ ਕਿ ਕਿਸੇ 'ਤੇ ਨਿਰਭਰ ਨਾ ਹੁੰਦੇ ਹੋਏ ਬਿਜਲੀ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਖੁਦ ਕਰ ਰਹੇ ਹਨ।
ਸੋਨਾ ਮੋਨਾ ਦਾ ਹੌਂਸਲਾ, ਸਰੀਰਕ ਮੁਸ਼ਕਿਲਾਂ ਦੇ ਬਾਵਜੂਦ ਖ਼ੁਦ ਕਰਦੇ ਨੇ ਕੰਮ ਪਿੰਗਲਵਾੜਾ ਦੀ ਮੁਖੀ ਡਾ: ਇੰਦਰਜੀਤ ਕੌਰ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੋਨਾ-ਮੋਨਾ ਪਿੰਗਲਵਾੜੇ ਵਿੱਚ 2003 ਵਿੱਚ ਆਏ ਸਨ, ਇਨ੍ਹਾਂ ਦੀ ਉਮਰ ਉਦੋਂ 2 ਮਹੀਨਿਆਂ ਦੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਇਹ ਆਏ ਸਨ, ਇਨ੍ਹਾਂ ਲਈ ਵੱਖਰੇ ਤੌਰ 'ਤੇ ਪ੍ਰਬੰਧ ਕੀਤੇ ਗਏ। ਹਰ ਤਰ੍ਹਾਂ ਦੀ ਸਹੂਲਤ ਦਿੱਤੀ ਗਈ।
ਪਿੰਗਲਵਾੜਾ ਦੀ ਮੁਖੀ ਨੇ ਦੱਸਿਆ ਕਿ ਸੋਨਾ-ਮੋਨਾ ਨੇ ਦਸਵੀਂ ਪਾਸ ਕਰ ਲਈ ਹੈ, ਦੋਵੇਂ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬਿਜਲੀ ਦੇ ਕੰਮਾਂ ਵਿੱਚ ਦਿਲਚਸਪੀ ਬਹੁਤ ਜ਼ਿਆਦਾ ਹੈ ਹਰ ਵੇਲੇ ਹੱਥ ਵਿੱਚ ਪਲਾਸ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਅੱਗੇ ਇਹ ਬੱਚੇ ਬਿਜਲੀ ਦਾ ਡਿਪਲੋਮਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸੋਨਾ-ਮੋਨਾ ਨੇ ਬਿਜਲੀ ਦਾ ਕੰਮ ਬਹੁਤ ਸਾਰਾ ਸਿੱਖ ਲਿਆ ਅਤੇ ਹੋਰ ਸਿੱਖ ਰਹੇ ਹਨ। ਪਿੰਗਲਵਾੜਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਲੋਕਾਂ ਨੂੰ ਸੁਨੇਹਾ ਦਿੰਦਿਆ ਕਿਹਾ ਕਿ ਮਾਪਿਆਂ ਨੂੰ ਬੱਚਿਆਂ ਦੀ ਦਿਲਚਪਸੀ ਦੇਖ ਕੇ ਉਸ ਖੇਤਰ ਵਿੱਚ ਪਾਉਣ ਚਾਹੀਦਾ ਹੈ ਤਾਂ ਬੱਚੇ ਤਰੱਕੀ ਕਰ ਸਕਣ।
ਇਹ ਵੀ ਪੜੋ: ਸੁਖਬੀਰ ਬਾਦਲ ਨੇ ਡੇਰਾ ਪ੍ਰੇਮੀ ਵੀਰਪਾਲ ਵਿਰੁੱਧ ਕਰਵਾਇਆ ਮਾਮਲਾ ਦਰਜ