ਪੰਜਾਬ

punjab

ETV Bharat / state

ਸਿੱਖ ਵਿਅਕਤੀ ਦੀ ਪੱਗ ਉਤਾਰ ਕੇ ਫ਼ਰਾਰ ਹੋਏ ਕੁੱਝ ਅਣਪਛਾਤੇ ਨੌਜਵਾਨ - pag beadbi case in amritsar

ਅੰਮ੍ਰਿਤਸਰ ਦੇ ਸੁਲਤਾਨਵਿੰਡ ਵਿੱਚ ਇੱਕ ਸਿੱਖ ਵਿਅਕਤੀ ਦੀ ਕੁੱਝ ਨੌਜਵਾਨਾਂ ਵੱਲੋਂ ਪੱਗ ਉਤਾਰਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਦੀ ਸੀਸੀਟੀਵੀ ਫੁਟੇਜ਼ ਲੈ ਲਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸਿੱਖ ਵਿਅਕਤੀ ਦੀ ਪੱਗ ਉਤਾਰ ਕੇ ਫ਼ਰਾਰ ਹੋਏ ਕੁੱਝ ਅਣਪਛਾਤੇ ਨੌਜਵਾਨ
ਸਿੱਖ ਵਿਅਕਤੀ ਦੀ ਪੱਗ ਉਤਾਰ ਕੇ ਫ਼ਰਾਰ ਹੋਏ ਕੁੱਝ ਅਣਪਛਾਤੇ ਨੌਜਵਾਨ

By

Published : Jul 7, 2020, 6:20 AM IST

ਅੰਮ੍ਰਿਤਸਰ: ਸੁਲਤਾਨਵਿੰਡ ਵਿੱਚ ਇੱਕ ਅਜੀਬ ਮਾਮਲਾ ਦੇਖਣ ਨੂੰ ਸਾਹਮਣੇ ਆਇਆ ਹੈ। ਇੱਥੇ ਇੱਕ ਸਿੱਖ ਵਿਅਕਤੀ ਦੀ ਪੱਗ ਉਤਾਰਣ ਵਾਲੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ।

ਸੁਲਤਾਨਵਿੰਡ ਦੇ ਰਹਿਣ ਵਾਲੇ ਇੱਕ ਸਿੱਖ ਵਿਅਕਤੀ ਸਰਦੂਲ ਸਿੰਘ ਨਾਂਅ ਦੇ ਵਿਅਕਤੀ ਦੀ ਕੁੱਝ ਨੌਜਵਾਨਾਂ ਵੱਲੋਂ ਪੱਗ ਉਤਾਰ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਸਿੱਖ ਵਿਅਕਤੀ ਦੀ ਪੱਗ ਉਤਾਰ ਕੇ ਫ਼ਰਾਰ ਹੋਏ ਕੁੱਝ ਅਣਪਛਾਤੇ ਨੌਜਵਾਨ

ਸਰਦਾਰ ਸਰਦੂਲ ਸਿੰਘ ਨੇ ਦੱਸਿਆ ਕਿ ਉਹ ਮਿਤੀ 4 ਜੁਲਾਈ ਨੂੰ ਸ਼ਾਮ ਦੇ 4.21 ਵਜੇ ਉਹ ਬੱਤੀ ਜਾਣ ਤੋਂ ਬਾਅਦ ਖੇਤ ਤੋਂ ਵਾਪਸ ਆ ਰਿਹਾ ਸੀ ਤਾਂ ਅਚਾਨਕ ਹੀ 4 ਨੌਜਵਾਨ, ਜਿਨ੍ਹਾਂ ਵਿੱਚੋਂ 2 ਪਿੱਛੇ ਹੀ ਰੁੱਕ ਗਏ ਜੋ ਕਿ ਮੋਟਰ-ਸਾਈਕਲ ਉੱਤੇ ਸਨ ਅਤੇ 2 ਜੋ ਕਿ ਐਕਟਿਵਾ ਉੱਤੇ ਸਨ, ਪਿੱਛੋਂ ਆਏ ਅਤੇ ਉਸ ਦੀ ਪੱਗੜੀ ਉਤਾਰ ਕੇ ਭੱਜ ਗਏ। ਉਸ ਨੇ ਦੱਸਿਆ ਕਿ ਜਿਹੜੇ ਨੌਜਵਾਨਾਂ ਨੇ ਪੱਗ ਉਤਾਰੀ ਉਸ ਨੇ ਹੱਥ ਵਿੱਚ ਦਾਤਰ ਵੀ ਫੜੀ ਹੋਈ ਸੀ।

ਸਰਦੂਲ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਪੁਲਿਸ ਵਾਲਿਆਂ ਨੂੰ ਫੋਨ ਕਰਿਆ, ਪਰ ਉਹ ਥੋੜੀ ਦੇਰੀ ਨਾਲ ਆਏ।

ਇਸ ਮਾਮਲੇ ਦੀ ਜਾਂਚ ਕਰ ਰਹੇ ਪਵਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਸਿੱਖ ਵਿਅਕਤੀ ਦੀ ਪੱਗ ਉਤਾਰਣ ਦੇ ਮਾਮਲੇ ਦੀ ਸ਼ਿਕਾਇਤ ਆਈ ਸੀ, ਜਿਸ ਦੀ ਉਨ੍ਹਾਂ ਨੇ ਸੀਸੀਟੀਵੀ ਫੁਟੇਜ਼ ਲੈ ਲਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details