ਅੰਮ੍ਰਿਤਸਰ: ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਨਾਲ ਸਾਰੇ ਗੁਰਦੁਆਰਿਆਂ ਵਿੱਚ ਜਲਦੀ ਹੀ ਸੋਲਰ ਸਿਸਟਮ ਲਗਾਇਆ ਜਾਵੇਗਾ। ਇਹ ਸੇਵਾ ਯੁਨਾਈਟਿਡ ਸਿੱਖ ਮਿਸ਼ਨ ਦੀ ਤਰਫ਼ੋਂ ਸ਼ੁਰੂ ਕੀਤੀ ਜਾਵੇਗੀ।
ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਇਸ ਦੇ ਆਸ ਪਾਸ ਦੇ ਗੁਰਦੁਆਰਿਆਂ ਵਿੱਚ ਜਲਦੀ ਹੀ ਸੋਲਰ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਸੇਵਾ ਯੂਨਾਈਟਿਡ ਸਿੱਖ ਮਿਸ਼ਨ ਕੈਲੀਫੋਨੀਆ ਦੁਆਰਾ ਕੀਤੀ ਜਾਵੇਗੀ। ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਭਾਫ ਰਸੋਈ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੋਲਰ ਪਲਾਂਟ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ 8 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਜਾਵੇਗਾ।
'ਗੁਰਦੁਆਰਿਆਂ 'ਚ ਜਲਦੀ ਹੀ ਸੋਲਰ ਸਿਸਟਮ ਲਗਾਇਆ ਜਾਵੇਗਾ' ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਹੋਰ ਗੁਰੂਧਾਮਾਂ ਵਿਚ ਸੋਲਰ ਪਲਾਂਟ ਸ਼ੁਰੂ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਸੋਲਰ ਸਿਸਟਮ ਨਾਲ ਇੱਕ ਸਾਲ ਵਿੱਚ 1.25 ਕਰੋੜ ਦੀ ਬਚਤ ਹੋਵੇਗੀ ਤੇ 14 ਮੈਗਾਵਾਟ ਯੂਨਿਟ ਬਿਜਲੀ ਹੋਵੇਗੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਕੰਮ 3 ਤੋਂ 4 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪਲਾਟ ਉੱਤੇ ਅੱਗੇ ਆਉਣ ਵਾਲਾ ਮੈਂਟੀਨੈਸ ਖ਼ਰਚ ਵੀ ਯੁਨਾਈਟਿਡ ਸਿੱਖ ਮਿਸ਼ਨ ਵੱਲੋਂ ਹੀ ਕੀਤਾ ਜਾਵੇਗਾ।
ਇਸ ਮੌਕੇ ਯੁਨਾਈਟਿਡ ਸਿੱਖ ਮਿਸ਼ਨ ਦੇ ਪ੍ਰਬੰਧਕਾਂ ਨੇ ਦਰਬਾਰ ਸਾਹਿਬ 'ਚ ਸੋਲਰ ਸਿਸਟਮ ਲਾਉਣ ਦੀ ਸੇਵਾ ਮਿਲਣ ਉਤੇ ਉਨ੍ਹਾਂ ਤੇ ਆਪਣੇ ਪਰਿਵਾਰ ਨੂੰ ਭਾਗਾਂ ਵਾਲਾ ਦੱਸਿਆ। ਇਸ ਮੌਕੇ ਉਨ੍ਹਾਂ ਆਪਣੀ ਸੰਸਥਾ ਵੱਲੋਂ ਕੀਤੇ ਜਾਂਦੇ ਹੋਰਨਾਂ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ।