ਅੰਮ੍ਰਿਤਸਰ : 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੌਰਾਨ ਬਖਸ਼ੀਸ਼ ਸਿੰਘ ਨਾਂ ਦੇ ਬਜ਼ੁਰਗ ਨੇ ਇਸ ਕਰਕੇ ਫੌਜ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਕਿਉਂਕਿ ਸ੍ਰੀ ਦਰਬਾਰ ਸਾਹਿਬ ਹਮਲਾ ਕਰਨ ਲਈ ਇਨ੍ਹਾਂ ਦੀ ਬਟਾਲੀਅਨ ਨੂੰ ਹੀ ਅੱਗੇ ਭੇਜਿਆ ਗਿਆ ਸੀ।
ਫੌਜ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਬਾਅਦ ਬਖਸ਼ੀਸ਼ ਸਿੰਘ ਵੱਲੋਂ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕੀਤਾ ਜਾਣ ਲੱਗਾ। ਇਸ ਦੌਰਾਨ ਇਸ ਬਜ਼ੁਰਗ ਨੂੰ ਨਾ ਤਾ ਇਸ ਦੇ ਪਰਿਵਾਰ ਨੇ ਪੁੱਛਿਆ ਅਤੇ ਨਾ ਹੀ ਹੋਰ ਕਿਸੇ ਸਮਾਜ ਸੇਵੀ ਸੰਸਥਾ ਨੇ। ਹੁਣ ਬਜ਼ੁਰਗ ਦੀ ਬਾਂਹ ਤੇ ਗੰਭੀਰ ਸੱਟ ਲੱਗੀ ਹੋਣ ਕਾਰਨ ਅਤੇ ਲੱਤ ਵੀ ਟੁੱਟੀ ਹੋਣ ਕਾਰਨ ਉਸ ਦਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ। ਇੱਥੋਂ ਤੱਕ ਕਿ ਬਜ਼ੁਰਗ ਨੂੰ ਉਸ ਦੇ ਪੁੱਤਰ ਨੇ ਵੀ ਘਰ ਤੋਂ ਕੱਢ ਦਿੱਤਾ ਤੇ ਹੁਣ ਇਹ ਬਜ਼ੁਰਗ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ।