ਪੰਜਾਬ

punjab

ETV Bharat / state

ਅੰਮ੍ਰਿਤਸਰ 'ਚ ਨੌਜਵਾਨ ਤੋਂ ਮੋਬਾਈਲ ਖੋਹਣ ਵਾਲਾ ਲੋਕਾਂ ਨੇ ਕੀਤਾ ਕਾਬੂ, ਮੌਕੇ 'ਤੇ ਸ਼ਰਾਬ ਦੇ ਨਸ਼ੇ 'ਚ ਪਹੁੰਚੇ ਪੁਲਿਸ ਕਰਮੀ

Snatcher Arrested in Amritsar: ਅੰਮ੍ਰਿਤਸਰ ਵਿਖੇ ਇੱਕ ਨੌਜਵਾਨ ਤੋਂ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਲੁਟੇਰੇ ਨੂੰ ਸਥਾਨਕ ਲੋਕਾਂ ਨੇ ਕਾਬੂ ਕਰਕੇ ਚੰਗੀ ਤਰ੍ਹਾਂ ਕੁੱਟਮਾਰ ਕੀਤੀ। ਮਾਮਲੇ ਸਬੰਧੀ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਉਹਨਾਂ ਵਿੱਚ ਪੁਲਿਸ ਮੁਲਾਜ਼ਮ ਸ਼ਰਾਬ ਪੀਕੇ ਪਹੁੰਚੇ ਸਨ, ਜਿਨਾਂ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ।

Snatcher stole the youth's mobile, people beat up the snatcher In  Amritsar
ਅੰਮ੍ਰਿਤਸਰ 'ਚ ਨੌਜਵਾਨ ਤੋਂ ਮੋਬਾਈਲ ਖੋਹਣ ਵਾਲਾ ਲੋਕਾਂ ਨੇ ਕੀਤਾ ਕਾਬੂ,ਮੌਕੇ 'ਤੇ ਸ਼ਰਾਬ ਦੇ ਨਸ਼ੇ 'ਚ ਪਹੁੰਚੇ ਪੁਲਿਸ ਕਰਮੀ

By ETV Bharat Punjabi Team

Published : Dec 25, 2023, 12:11 PM IST

ਅੰਮ੍ਰਿਤਸਰ 'ਚ ਨੌਜਵਾਨ ਤੋਂ ਮੋਬਾਈਲ ਖੋਹਣ ਵਾਲਾ ਲੋਕਾਂ ਨੇ ਕੀਤਾ ਕਾਬੂ

ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਦੇਰ ਰਾਤ ਇਲਾਕਾ ਤਹਿਸੀਲਪੁਰਾ ਵਿਖੇ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਲੁੱਟ ਹੋਈ ਹੈ ਇੱਕ ਨੌਜਵਾਨ ਕੋਲੋਂ ਜਿਥੇ ਮੋਟਰਸਾਈਕਲ ਉੱਤੇ ਜਾਂਦੇ ਦੋ ਬਦਮਾਸ਼ਾਂ ਨੇ ਫੋਨ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮੌਕੇ 'ਤੇ ਮੌਜੂਦ ਲੋਕਾਂ ਨੇ ਫੌਰੀ ਤੌਰ 'ਤੇ ਉਹਨਾਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਲੁੱਟ ਦਾ ਸ਼ਿਕਾਰ ਹੋਏ ਨੌਜਵਾਨ ਨੇ ਦੱਸਿਆ ਕਿ ਮੈਂ ਆਪਣੇ ਘਰ ਦੇ ਬਾਹਰ ਖੜਾ ਹੋ ਕੇ ਫੋਨ 'ਤੇ ਗੱਲ ਕਰ ਰਿਹਾ ਸੀ ਤੇ ਦੋ ਨੌਜਵਾਨ ਮੋਟਰਸਾਈਕਲ 'ਤੇ ਆਏ ਤੇ ਫੋਨ ਖੋਹ ਕੇ ਫਰਾਰ ਹੋਣ ਲੱਗੇ ਤੇ ਉੱਥੇ ਹੀ ਜਦੋਂ ਮੇਰੇ ਵੱਲੋਂ ਸ਼ੋਰ ਸ਼ਰਾਬਾ ਕੀਤਾ ਗਿਆ ਤਾਂ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਿਸਦੇ ਚਲਦੇ ਇਕ ਚੋਰ ਨੂੰ ਇਲਾਕੇ ਦੇ ਲੋਕਾਂ ਨੇ ਕਾਬੂ ਕਰ ਲਿਆ ਤੇ ਦੂਸਰਾ ਉਸਦਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ।

ਪੁਲਿਸ ਕੋਈ ਸਖਤ ਕਦਮ ਨਹੀਂ ਚੁੱਕਦੀ:ਉਥੇ ਹੀ ਇਲਾਕਾ ਵਾਸੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੇ ਇਲਾਕੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਹਨ। ਹੁਣ ਲੋਕਾਂ ਦਾ ਆਪਣੇ ਘਰਾਂ ਦੇ ਬਾਹਰ ਖੜ੍ਹੇ ਹੋਣਾ ਵੀ ਔਖਾ ਹੋ ਗਿਆ ਹੈ। ਪੁਲਿਸ ਵੀ ਇਸ ਮਾਮਲੇ ਵਿੱਚ ਕੋਈ ਸਖਤ ਕਦਮ ਨਹੀਂ ਚੁੱਕਦੀ। ਉਥੇ ਹੀ ਇਲਾਕਾ ਵਾਸੀਆਂ ਨੇ ਇਹ ਵੀ ਇਲਜ਼ਾਮ ਲਾਏ ਕਿ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਰਾਬ ਪੀਤੀ ਹੋਈ ਸੀ ਜਿਸ ਕਾਰਨ ਦੋ ਲੁਟੇਰਿਆਂ ਵਿੱਚੋਂ ਇੱਕ ਲੁਟੇਰਾ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਜਦੋਂ ਅਸੀਂ ਇਸ ਦੀ ਨਿੰਦਾ ਕੀਤੀ ਤਾਂ ਪੁਲਿਸ ਵਾਲੇ ਉਲਟਾ ਸਾਡੇ ਨਾਲ ਹੀ ਦੁਰਵਿਹਾਰ ਕਰਨ ਲੱਗ ਪਏ। ਜਿਹਦੇ ਚਲਦੇ ਇਲਾਕਾ ਵਾਸੀਆਂ ਵਿੱਚ ਕਾਫੀ ਰੋਸ ਪਾਇਆ ਗਿਆ।

ਲੁੱਟ ਦੀ ਸ਼ਿਕਾਇਤ ਸੁਲਝਾਉਣ ਆਈ ਪੁਲਿਸ : ਇਸ ਮੌਕੇ ਪੁਲਿਸ ਅਧਿਕਾਰੀ ਨੇ ਮਿਲੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਪੁਲਿਸ ਮੁਲਾਜ਼ਮ ਭੇਜੇ ਸਨ। ਉਹਨਾਂ ਵੱਲੋਂ ਚੋਰ ਨੂੰ ਫੜ ਲਿਆ ਗਿਆ ਹੈ। ਪਰ ਲੋਕ ਹੀ ਇਸ ਨੂੰ ਪੁਲਿਸ ਦੇ ਹਵਾਲੇ ਨਹੀਂ ਕਰ ਰਹੇ ਸਨ। ਪਰ ਪੁਲਿਸ ਆਪਣੀ ਕਾਰਵਾਈ ਕਰਦੀ ਹੋਈ ਮੁਲਜ਼ਮ ਨੂੰ ਕਾਬੂ ਕਰਕੇ ਦੂਜੇ ਸਾਥੀ ਦੀ ਵੀ ਪੜਤਾਲ ਕਰੇਗੀ ਤੇ ਕਾਬੂ ਕੀਤਾ ਜਾਵੇਗਾ।

ABOUT THE AUTHOR

...view details