ਅੰਮ੍ਰਿਤਸਰ: ਬੀਤੀ ਰਾਤ ਥਾਣਾ ਘਰਿੰਡਾ ਦੇ ਪਿੰਡ ਰਾਮੂਵਾਲੀਆ ਵਿਖੇ ਬਣੀ ਹਵੇਲੀ ਦੇ ਬਾਹਰੋਂ ਇਕ ਡਾਕਟਰ ਕੋਲੋ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾ ਸਕੋਡਾ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਘਟਨਾ ਵਿਚ ਡਾਕਟਰ ਸ਼ਿਵਰਾਜ ਜੋ ਕਿ ਅੰਮ੍ਰਿਤਸਰ ਵਿਖੇ ਹਸਪਤਾਲ ਤੋਂ ਡਿਊਟੀ ਨਿਭਾ ਪਿੰਡ ਰਾਮੂਵਾਲ ਨਜਦੀਕ ਆਪਣੇ ਰਿਜ਼ੋਰਟ ਲਾਲ ਹਵੇਲੀ ਵਿਖੇ ਜਾ ਰਿਹਾ ਸੀ, ਇਸ ਮੌਕੇ ਅਣਪਛਾਤੇ ਵਿਅਕਤੀਆਂ ਵੱਲੋਂ ਜੋ ਕਿ ਸਵੀਫਟ ਕਾਰ ਵਿਚ ਆਏ, ਉਹਨਾ ਵੱਲੋਂ ਆਉਦਿਆ ਹੀ ਡਾਕਟਰ ਸ਼ਿਵਰਾਜ ਸਿੰਘ ਦੇ ਪੈਰ ਵਿਚ ਗੋਲੀ ਮਾਰ ਉਸ ਦੀ ਸਕੋਡਾ ਕਾਰ ਖੋਹ ਕੇ ਲੈ ਗਏ।
ਪਿਸਤੌਲ ਦੀ ਨੋਕ ’ਤੇ ਖੋਹੀ ਗਈ ਸਕੋਡਾ ਕਾਰ ਇਸ ਸੰਬਧੀ ਜਾਣਕਾਰੀ ਦਿੰਦਿਆਂ ਥਾਣਾ ਘਰਿੰਡਾ ਦੇ ਐੱਸਐੱਚਓ ਨਰਿੰਦਰ ਸਿੰਘ ਨੇ ਦਸਿਆ ਕਿ ਮਾਮਲਾ ਬੀਤੀ ਰਾਤ 7 ਵਜੇ ਦੇ ਕਰੀਬ ਦਾ ਹੈ ਜਦੋਂ ਅੰਮ੍ਰਿਤਸਰ ਦੇ ਨਵਪ੍ਰੀਤ ਹਸਪਤਾਲ ਦੇ ਮਾਲਕ ਦੇ ਬੇਟੇ ਡਾਕਟਰ ਸ਼ਿਵਰਾਜ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਹਸਪਤਾਲ ਤੋਂ ਡਿਊਟੀ ਨਿਭਾ ਕੇ ਪਿੰਡ ਰਾਮੂਵਾਲ ਦੇ ਕਰੀਬ ਆਪਣੇ ਰਿਜੌਰਟ ਲਾਲ ਹਵੇਲੀ ਵਿਖੇ ਪਹੁੰਚੇ ਸਨ। ਇਸ ਦੌਰਾਨ ਹਵੇਲੀ ਦੇ ਬਾਹਰ ਹੀ ਸਵੀਫਟ ਗੱਡੀ ਵਿਚ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾ ਦੇ ਪੈਰ ਵਿਚ ਗੋਲੀ ਮਾਰ ਉਹਨਾ ਦੀ ਸਕੋਡਾ ਗੱਡੀ ਲੈ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ: ਮਾਸਕ ਨਾ ਪਾਉਣ ਵਾਲੇ ਲੋਕ ਦੂਜਿਆਂ ਲਈ ਖਤਰਾ- ਹਾਈਕੋਰਟ
ਇਸ ਘਟਨਾ ਸੰਬਧੀ ਪੁਲਿਸ ਵਲੋਂ ਛਾਣ ਬੀਨ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ।