ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਉਂਦੀ ਹੈ। ਇਸ ਦੇ ਨਾਲ ਹੀ, ਕਈ ਹੋਰ ਇਤਿਹਾਸਿਕ ਸਥਾਨ ਵੀ ਸੈਲਾਨੀਆਂ ਵਲੋਂ ਦੇਖੇ ਜਾਂਦੇ ਹਨ। ਵਿਦੇਸ਼ੀ ਸੈਲਾਨੀਆਂ ਦਾ ਆਮਦ ਵੀ ਇੱਥੇ ਵਾਧੂ ਰਹਿੰਦੀ ਹੈ। ਅਜਿਹੇ ਵਿੱਚ ਜਿਹੜਾ ਇੱਥੇ ਆਉਂਦਾ ਹੈ, ਉਹ ਅੰਮ੍ਰਿਤਸਰੀ ਕੁਲਚੇ ਅਤੇ ਲੱਸੀ ਦਾ ਸਵਾਦ ਲਏ ਬਿਨਾਂ ਨਹੀਂ ਮੁੜਦਾ। ਜੇਕਰ ਗੱਲ ਕਰੀਏ ਕੁਲਚੇ ਤਿਆਰ ਕਰਨ ਦੀ ਗੱਲ, ਤਾਂ ਇੱਥੇ ਬਹੁਤ ਦੁਕਾਨਾਂ ਹਨ, ਜੋ ਅਪਣੇ ਆਪ ਵਿੱਚ ਖਾਸ ਤਰੀਕੇ ਨਾਲ ਕੁਲਚੇ ਤਿਆਰ ਕਰਦੇ ਹਨ।
ਖਾਸ ਓਵਨ 'ਚ ਤਿਆਰ ਕੀਤੇ ਜਾਂਦੇ ਕੁਲਚੇ:ਈਟੀਵੀ ਭਾਰਤ ਦੀ ਟੀਮ ਅੱਜ ਇੱਕ ਅਜਿਹੀ ਥਾਂ ਪਹੁੰਚੀ, ਜਿੱਥੇ ਖਾਸ ਓਵਨ ਵਿੱਚ ਕੁਲਚੇ ਤਿਆਰ ਕੀਤੇ ਜਾਂਦੇ ਹਨ। ਜ਼ਿਆਦਾਤਰ ਲੋਕ ਆਲੂ ਵਾਲਾ ਕੁਲਚਾ ਤੰਦੂਰ ਵਿੱਚ ਤਿਆਰ ਕਰਦੇ ਹਨ, ਪਰ ਇਹ ਦੁਕਾਨਦਾਰ ਤੰਦੂਰ ਦੀ ਥਾਂ ਉੱਤੇ ਇਸ ਨੂੰ ਓਵਨ ਵਿੱਚ ਤਿਆਰ ਕਰਦਾ ਹੈ, ਪਰ ਇਹ ਕੁਲਚਾ ਤੰਦੂਰ ਨਾਲੋਂ ਜਿਆਦਾ ਵਧੀਆ ਤੇ ਓਵਨ ਵਿੱਚ ਤਿਆਰ ਲੋਕਾਂ ਨੂੰ ਬਹੁਤ ਪਸੰਦ ਵੀ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਓਵਨ ਵਿੱਚ ਦੱਸ ਮਿੰਟਾਂ ਵਿੱਚ ਬਹੁਤ ਸਾਰੇ ਕੁਲਚੇ ਬਣ ਕੇ ਤਿਆਰ ਹੋ ਜਾਂਦੇ ਹਨ।