ਅੰਮ੍ਰਿਤਸਰ: ਦਿੱਲੀ ਦੇ ਬਾਰਡਰ 'ਤੇ ਚਲ ਰਹੇ ਕਿਸਾਨੀ ਧਰਨੇ ਸਬੰਧੀ ਅਜਨਾਲਾ ਦੇ ਮੇਨ ਚੌਕ ਵਿੱਚ ਚੰਡੀਗੜ੍ਹ ਤੋਂ ਪੰਜਾਬੀ ਗਾਇਕ ਜਸਕਰਨ ਰਿਆੜ ਸਕੂਲੀ ਵਿਦਿਆਰਥੀਆਂ ਨਾਲ ਲੋਕਾਂ ਨੂੰ ਕਿਸਾਨੀ ਹੱਕ ਵਿੱਚ ਉੱਤਰਨ ਦੀ ਅਪੀਲ ਕਰਨ ਪਹੁੰਚੇ, ਜਿੱਥੇ ਉਨ੍ਹਾਂ ਲੋਕਾਂ ਨੂੰ ਸਮਾਂ ਕੱਢ ਦਿੱਲੀ ਜਾਣ ਦੀ ਅਪੀਲ ਕੀਤੀ।
ਸਕੂਲੀ ਵਿਦਿਆਰਥੀਆਂ ਨਾਲ ਚੰਡੀਗੜ੍ਹ ਤੋਂ ਅਜਨਾਲਾ ਪਹੁੰਚੇ ਗਾਇਕ ਜਸਕਰਨ ਰਿਆੜ - Ajnala from Chandigarh
ਕਿਸਾਨੀ ਧਰਨੇ ਸੰਬੰਧੀ ਅਜਨਾਲਾ ਦੇ ਮੇਨ ਚੋਂਕ ਵਿੱਚ ਚੰਡੀਗੜ੍ਹ ਤੋਂ ਪੰਜਾਬੀ ਗਾਇਕ ਜਸਕਰਨ ਰਿਆੜ ਸਕੂਲੀ ਵਿਦਿਆਰਥੀਆਂ ਨਾਲ ਲੋਕਾਂ ਨੂੰ ਕਿਸਾਨੀ ਹੱਕ ਵਿੱਚ ਉੱਤਰਨ ਦੀ ਅਪੀਲ ਕਰਨ ਪਹੁੰਚੇ।
ਸਕੂਲੀ ਵਿਦਿਆਰਥੀਆਂ ਨਾਲ ਚੰਡੀਗੜ੍ਹ ਤੋਂ ਅਜਨਾਲਾ ਪਹੁੰਚੇ ਗਾਇਕ ਜਸਕਰਨ ਰਿਆੜ
ਉਨ੍ਹਾਂ ਨੇ ਲੋਕਾਂ ਨੂੰ ਸਰਕਾਰ ਦੀਆਂ ਗਲਤ ਅਫ਼ਵਾਹਾਂ ਤੋਂ ਬਚਣ ਦੀ ਵੀ ਅਪੀਲ ਕੀਤੀ। ਕਿਉਂਕਿ ਕੇਂਦਰ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਸੰਬੰਧੀ ਗਲਤ ਅਫਵਾਹਾਂ ਫੈਲਾ ਕੇ ਧਰਨੇ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਕਿਹਾ ਕਿ ਉਹ ਕਿਸਾਨਾਂ ਦੀ ਅਵਾਜ ਬੁਲੰਦ ਕਰਨ ਆਏ ਹਨ ਅਤੇ ਜੇਕਰ ਜ਼ਰੂਰਤ ਪੈਂਦੀ ਹੈ ਤੇ ਉਹ ਸਕੂਲ ਤੋਂ ਛੁੱਟੀਆਂ ਕਰਕੇ ਦਿੱਲੀ ਦੇ ਬਾਰਡਰਾਂ ਉੱਤੇ ਜਾ ਕੇ ਕਿਸਾਨਾਂ ਦਾ ਸਾਥ ਦੇਣਗੇ।