ਅੰਮ੍ਰਿਤਸਰ :ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਂਸਦ ਸਿਮਰਨਜੀਤ ਸਿੰਘ ਮਾਨ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ। ਜਿੱਥੇ ਉਹਨਾਂ ਵੱਲੋ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਬਰਸੀ ਮਨਾਈ ਗਈ। ਇਸ ਮੌਕੇ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਪੁਰਾਣੇ ਸਮੇਂ ਦੀਆਂ ਹਕੂਮਤਾਂ ਨੂੰ ਲੈਕੇ ਬਿਆਨ ਦਿੱਤਾ, ਉਥੇ ਹੀ ਮੋਦੀ ਸਰਕਾਰ ਉੱਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਸਿੱਖਾਂ ਨੇ ਕੌਮ ਲਈ ਬਹੁਤ ਕੁਝ ਕੀਤਾ ਹੈ, ਪਰ ਫਿਰ ਵੀ ਸਿੱਖਾਂ ਨੂੰ ਉਹ ਅਧਿਕਾਰ ਨਹੀਂ ਮਿਲ ਰਹੇ ਜੋ ਉਹ ਚਾਹੁੰਦੇ ਹਨ।
ਸਿਮਰਨਜੀਤ ਸਿੰਘ ਮਾਨ ਨੇ ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ, ਕਿਹਾ- ਸਿੱਖ ਅੱਜ ਵੀ ਹਿੰਦੂਆਂ ਦੇ ਗੁਲਾਮ - simranjit singh mann
ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਮੋਦੀ ਸਰਕਾਰ ਉੱਤੇ ਨਿਸ਼ਾਨੇ ਸਾਧੇ ਹਨ। ਇਸ ਮੌਕੇ ਉਹਨਾਂ ਕਿਹਾ ਕਿ ਸਿੱਖ ਅੱਜ ਵੀ ਹਿੰਦੂਆਂ ਦੀ ਗੁਲਾਮੀ ਕਰਨ ਜੋਗੇ ਰਹਿ ਗਏ ਹਨ।

Published : Jan 6, 2024, 2:28 PM IST
ਕੈਨੇਡਾ 'ਚ ਮਾਰੇ ਸਿੱਖਾਂ ਦਾ ਚੁੱਕਿਆ ਮੁੱਦਾ :ਉਹਨਾਂ ਕਿਹਾ ਕਿ ਜਿਹੜਾ ਵੀ ਸਿੱਖ ਕੌਮ 'ਤੇ ਹੱਥ ਨਜਾਇਜ਼ ਚੁੱਕਦਾ ਹੈ ਉਸ ਦਾ ਚੰਗਾ ਨਹੀਂ ਹੁੰਦਾ। ਹੁਣ ਜਿਵੇਂ ਕੈਨੇਡਾ ਦੇ ਵਿੱਚ ਨਿੱਝਰ ਨੂੰ ਮਾਰਤਾ ਰਿਪਦੁਮਨ ਸਿੰਘ ਮਲਿਕ ਨੂੰ ਮਾਰਤਾ ਸਰਦੂਲ ਸਿੰਘ ਨੂੰ ਮਾਰਤਾ ਬਰਤਾਣੀਆਂ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਾਰਤਾ ਸੈਂਟਰ ਦੀ ਸਰਕਾਰ ਮੋਦੀ ਨੇ ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਸ਼ਹੀਦ ਕਰਤਾ। ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕੀਤਾ। ਪੰਜਾਬ ਦੇ ਵਿੱਚ ਮੂਸੇਵਾਲ ਨੂੰ ਕੀਤਾ ਇਹ ਮੋਦੀ ਸਰਕਾਰ ਨੇ ਜੋ ਇਹ ਕੰਮ ਸ਼ੁਰੂ ਕੀਤੀ ਹੈ ਇਹ ਜਿਹੜਾ ਅਸਰ ਮਾੜਾ ਹੋਵੇਗਾ।
- ਰਾਜਪਾਲ ਨੇ ਸੀਐੱਮ ਮਾਨ ਨੂੰ ਲਿਖੀ ਚਿੱਠੀ, ਕਿਹਾ- ਸਜ਼ਾਯਾਫਤਾ ਅਮਨ ਅਰੋੜਾ 26 ਜਨਵਰੀ ਮੌਕੇ ਨਹੀਂ ਲਹਿਰਾ ਸਕਦੇ ਤਿਰੰਗਾ
- ਅੰਮ੍ਰਿਤਸਰ 'ਚ ਨੌਜਵਾਨ 'ਤੇ ਬੇਰਹਿਮੀ ਨਾਲ ਹਮਲਾ, CCTV ਵੀਡੀਓ ਆਈ ਸਾਹਮਣੇ
- ਪੰਜਾਬ 'ਚ ਨਕਲੀ ਜੈਵਿਕ ਖਾਦਾਂ 'ਤੇ ਨਕੇਲ ਕੱਸਣ ਦੀ ਤਿਆਰ, ਲੱਗਣਗੀਆਂ ਤਿੰਨ ਬਾਇਓ ਫਰਟੀਲਾਈਜ਼ਰ ਟੈਸਟਿੰਗ ਲੈਬਾਂ
ਹਿੰਦੂਆਂ ਦੇ ਗੁਲਾਮ ਬਣ ਕੇ ਰਹਿ ਗਏ ਸਿੱਖ :ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੀ ਮੋਦੀ ਸਰਕਾਰ ਦੀ ਨਿਖੇਦੀ ਹੋ ਰਹੀ ਹੈ। ਕਿਓਂਕਿ ਬਾਬਰੀ ਮਸਜਿਦ ਤੋੜਨੀ ਅਤੇ ਫਿਰ ਉਸ ਉੱਤੇ ਮੰਦਿਰ ਬਣਵਾਇਆ ਜਾ ਰਿਹਾ ਹੈ। ਇਸ ਦੇ ਨਾਲ ਉਹਨਾਂ ਕਿਹਾ ਕਿ ਹਿੰਦੂ ਨੇਤਾ ਸਿੱਖਾਂ ਉੱਤੇ ਹਮਲੇ ਕਰਵਾ ਰਹੇ ਹਨ ਫਿਰ ਵੀ ਸਿੱਖ ਹਿੰਦੂਆਂ ਨੂੰ ਵੋਟਾਂ ਪਾਉਂਦੇ ਹਨ। ਉਹਨਾਂ ਕਿਹਾ ਕਿ ਅਸੀਂ ਅੱਜ ਇਸ ਮੁਕਾਮ 'ਤੇ ਹਾਂ ਕਿ ਭਾਜਪਾ ਨੂੰ ਵੋਟਾਂ ਪਾਉਂਦੇ ਹਨ। ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਂਦੇ ਹਨ। ਇਸ ਤਰ੍ਹਾਂ ਤਾਂ ਕਦੇ ਸਿੱਖ ਕੌਮ ਨੂੰ ਕਦੇ ਬਣਦੇ ਹੱਕ ਮਿਲ ਹੀ ਨਹੀਂ ਸਕਦੇ। ਉਹਨਾਂ ਕਿਹਾ ਪਹਿਲਾਂ ਅੰਗਰੇਜ਼ਾਂ ਦੇ ਗੁਲਾਮ ਸੀ। ਅੱਜ ਹਿੰਦੂਆਂ ਦੇ ਗੁਲਾਮ ਬਣ ਕੇ ਰਹਿ ਗਏ ਹਾਂ। ਇਹ ਗੁਲਾਮੀ ਦੀ ਜੰਜੀਰ ਕਿੰਝ ਟੁੱਟੇਗੀ।