ਅੰਮ੍ਰਿਤਸਰ:-ਅੱਜ ਅੰਮ੍ਰਿਤਸਰ ਦੇ ਪਾਸਪੋਰਟ ਦਫਤਰ ਰਣਜੀਤ ਐਵੀਨਿਊ ਵਿਖੇ ਕੇਂਦਰ ਸਰਕਾਰ ਵੱਲੋਂ ਪਾਸਪੋਰਟ ਪ੍ਰਕ੍ਰਿਆ ਨੂੰ ਸਰਲ ਬਣਾਉਣ ਸਬੰਧੀ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਾਂਸਦ ਸ਼ਵੇਤ ਮਲਿਕ ਪਾਸਪੋਰਟ ਅਧਿਕਾਰੀ ਵੇਦ ਪ੍ਰਕਾਸ਼ ਤੇ ਬਲਰਾਜ ਕੁਮਾਰ ਵੱਲੋਂ ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਪਾਸਪੋਰਟ ਸਬੰਧੀ ਸਰਲ ਪ੍ਰਕ੍ਰਿਆ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਸਾਂਸਦ ਸ਼ਵੇਤ ਮਲਿਕ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਨਤਾ ਨੂੰ ਸਿੱਧਾ ਫਾਇਦਾ ਪਹੁਚਾਉਣ ਸਬੰਧੀ ਹਰ ਪ੍ਰਕ੍ਰਿਆ ਨੂੰ ਸਰਲ ਰੂਪ ਦਿਤਾ ਹੈ ਤਾ ਜੋ ਵਿਚੋਲੀਆ ਸਿਸਟਮ ਖ਼ਤਮ ਕੀਤਾ ਜਾ ਸਕੇ। ਉਧਰ ਸ਼ਵੇਤ ਮਲਿਕ ਦੀ ਪ੍ਰੈੱਸ ਮਿਲਣੀ ਸਬੰਧੀ ਜਾਣਕਾਰੀ ਮਿਲਣ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਬਰਾਂ ਨੇ ਉਥੇ ਪਹੁੰਚ ਕੇ ਸਵੇਤ ਮਲਿਕ ਦੀ ਗੱਡੀ ਦਾ ਘਿਰਾਉ ਕਰਨਾ ਚਾਹਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।