ਅੰਮ੍ਰਿਤਸਰ: 1947 ਦੀ ਵੰਡ ਸਮੇਂ ਵਿਛੜੇ ਦੋ ਭਰਾਵਾਂ ਨੂੰ ਅੱਜ ਇਕੱਠੇ ਰਹਿਣ ਦਾ ਮੌਕਾ ਮਿਲਿਆ, ਅਸਲ ਵਿੱਚ ਹਬੀਬ ਉਰਫ਼ ਸਿੱਕਾ ਖ਼ਾਨ ਅਤੇ ਮੁਹੰਮਦ ਸਦੀਕ 2 ਭਰਾ ਜੋ 1947 ਦੀ ਵੰਡ ਵੇਲੇ ਵਿਛੜ ਗਏ ਸਨ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ (550th Birth Anniversary of Guru Nanak Dev Ji) ਮੌਕੇ ਪਹਿਲੀ ਵਾਰ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਮਿਲੇ ਸਨ, ਜਿਸ ਤੋਂ ਬਾਅਦ ਭਾਰਤ 'ਚ ਰਹਿ ਰਹੇ ਹਬੀਬ ਉਰਫ ਸਿੱਕਾ ਖਾਨ ਪਾਕਿਸਤਾਨ (Pakistan) ਜਾ ਕੇ ਆਪਣੇ ਭਰਾ ਮੁਹੰਮਦ ਸਦੀਕ ਨੂੰ ਮਿਲੇ।
47 ਦਿਨ ਇਕੱਠੇ ਬਿਤਾਉਣ ਤੋਂ ਬਾਅਦ ਜਦੋਂ ਹਬੀਬ ਸ਼ਿਖਾ ਖਾਨ ਨੇ ਭਾਰਤ ਵਾਪਿਸ ਆਉਣਾ ਸੀ ਤਾਂ ਉਨ੍ਹਾਂ ਨੇ ਭਾਰਤੀ ਦੂਤਾਵਾਸ ਨੂੰ ਭਰਾ ਮੁਹੰਮਦ ਸਦੀਕ ਨੂੰ ਭਾਰਤ ਲਿਆ ਕੇ ਇਕੱਠੇ ਸਮਾਂ ਬਿਤਾਉਣ ਦੀ ਇਜਾਜ਼ਤ ਮੰਗੀ, ਜਿਸ ਨੂੰ ਭਾਰਤੀ ਹਾਈ ਕਮਿਸ਼ਨ (Indian High Commission) ਅਤੇ ਪਾਕਿਸਤਾਨ ਨੇ ਇਹ ਸਵੀਕਾਰ ਕਰ ਲਿਆ ਅਤੇ ਪਾਕਿਸਤਾਨ ਵਿੱਚ ਰਹਿ ਰਹੇ ਮੁਹੰਮਦ ਸਦੀਕ ਨੂੰ ਭਾਰਤ ‘ਚ ਰਹਿਣ ਦੀ ਇਜਾਜ਼ਤ ਦਿੱਤੀ।
ਇੱਕ ਪਾਸੇ ਜਿੱਥੇ ਕਰਤਾਰਪੁਰ ਸਾਹਿਬ ਲਾਂਘਾ (Kartarpur Sahib Crossing) ਖੁੱਲ੍ਹਣ ਨਾਲ ਜਿੱਥੇ ਸਿੱਖਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ, ਉੱਥੇ ਇਸ ਲਾਂਘੇ ਦੇ ਖੁੱਲ੍ਹਣ ਨਾਲ ਦੇਸ਼ ਦੀ ਵੰਡ ਸਮੇਂ ਆਪਣੇ ਪਰਿਵਾਰਾਂ ਤੋਂ ਵਿਛੜ ਚੁੱਕੇ ਬਹੁਤ ਸਾਰੇ ਲੋਕਾਂ ਨੂੰ ਵੀ ਆਪਣੇ ਪਰਿਵਾਰਾਂ ਨੂੰ ਦੁਬਾਰਾ ਮਿਲਣ ਦਾ ਮੌਕਾ। 1947 ਦੀ ਭਾਰਤ-ਪਾਕਿ ਵੰਡ ਦੌਰਾਨ ਵੱਖ ਹੋਏ 2 ਭਰਾਵਾਂ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ 'ਤੇ ਇੱਕ ਦੂਜੇ ਨੂੰ ਮਿਲਣ ਦਾ ਮੌਕਾ ਮਿਲਿਆ।