ਅੰਮ੍ਰਿਤਸਰ:ਸਿੱਧੂ ਦੀ ਸ਼੍ਰੀ ਕਰਤਾਰਪੁਰ ਫੇਰੀ ਦੇ ਦੌਰਾਨ ਇਕ ਵੀਡੀਓ viral ਹੋ ਰਹੀ ਹੈ ਜਿਸ 'ਚ ਸਿੱਧੂ ਭਾਰਤੀ ਫੌਜੀਆਂ ਨਾਲ ਹੇਠ ਮਿਲਾ ਰਹੇ ਨੇ ਅਤੇ ਓਹਨਾ ਨਾਲ ਗੱਲਬਾਤ ਦੇ ਦੌਰਾਨ ਕਹਿ ਰਹੇ ਨੇ 'Very Proud Of You' 'ਤੇ ਫੌਜੀ ਸਿੱਧੂ ਨੂੰ ਕਹਿ ਰਹੇ ਨੇ God Bless You ਏਨਾ ਹੀ ਨਹੀਂ ਸਿੱਧੂ ਨੇ ਭਾਰਤੀ ਫੌਜੀਆਂ ਨੂੰ ਕਿਹਾ 'ਦਿਲ ਖੁਸ਼ ਹੋ ਜਾਤਾ ਹੈ ਯਾਰ' ਅਤੇ ਨਾਲ ਹੀ ਮਜਾਕੀਆ ਲਹਿਜੇ 'ਚ ਸਿੱਧੂ ਆਖਦੇ ਨੇ 'ਸਰਦਾਰ ਖੁਸ਼ ਹੂਆ' ਬਸ ਇਸਤੋਂ ਬਾਅਦ ਓਥੇ ਮੌਜੂਦ ਸਾਰੇ ਲੋਕ ਠਹਾਕੇ ਲਗਾ ਹੱਸਦੇ ਨੇ ਅਤੇ ਸਿੱਧੂ ਅੱਗੇ ਵੱਧ ਜਾਂਦੇ ਨੇ ਅਤੇ ਫ਼ਿਰ ਫੌਜੀਆਂ ਨੂੰ ਆਖਦੇ ਨੇ 'ਕੈਸੇ ਹੋ ਦੋਸਤ, ਕੀ ਹਾਲ ਨੇ ਭਾਜੀ. ਅਤੇ ਫ਼ਿਰ ਮੌਕੇ ਤੇ ਮੌਜੂਦ ਸ਼ਰਧਾਲੂਆਂ ਓਹਨਾ ਨਾਲ ਸੈਲਫੀ ਲੈਣ ਲਈ ਅੱਗੇ ਵਧਦੇ ਨੇ. ਵਿਰੋਧੀ ਦਰਅਸਲ ਸਿੱਧੂ ਦੇ ਪਾਕਿਸਤਾਨ ਪ੍ਰੇਮ ਨੂੰ ਮੁੱਦਾ ਬਣਾ ਰਾਜਨੀਤੀ ਕਰ ਰਹੇ ਨੇ ਅਤੇ ਅਜਿਹੇ 'ਚ ਸਿੱਧੂ ਦੀ ਭਾਰਤੀ ਫੌਜੀਆਂ ਨਾਲ ਇਹ ਵੀਡੀਓ ਵਿਰੋਧੀਆਂ ਨੂੰ ਮੋੜਵਾਂ ਜਵਾਬ ਤਾ ਜਰੂਰ ਦੇ ਰਹੀ ਹੈ।
ਫੌਜੀਆਂ ਨੂੰ 'Very Proud Of You' ਆਖਦੇ ਹੋਏ ਸਿੱਧੂ ਦੀ ਵੀਡੀਓ ਵਾਇਰਲ - ਕਰਤਾਰਪੁਰ ਲਾਂਘਾ
ਫੌਜੀਆਂ ਨੂੰ 'Very Proud Of You' ਆਖਦੇ ਹੋਏ ਸਿੱਧੂ ਦੀ ਵੀਡੀਓ ਵਾਇਰਲ
ਫੌਜੀਆਂ ਨੂੰ 'Very Proud Of You' ਆਖਦੇ ਹੋਏ ਸਿੱਧੂ ਦੀ ਵੀਡੀਓ ਵਾਇਰਲ
ਇਸ ਦੌਰਾਨ ਸਿੱਧੂ ਨੇ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਹੰਮਦ ਲਤੀਫ ਨਾਲ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ 'ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਮੇਰੇ ਵੱਡੇ ਭਰਾ ਵਾਂਗ ਹਨ।' ਬਸ ਇਸ ਤੋਂ ਬਾਅਦ ਭਗਵਾ ਪਾਰਟੀ ਨੂੰ ਮੌਕਾ ਮਿਲ ਗਿਆ ਜੋ ਉਹ ਗੁਆਣਾ ਨਹੀਂ ਸੀ ਚਾਹੁੰਦੀ ਅਮਿਤ ਮਾਲਵੀਆ ਨੇ ਵੀ ਟਵੀਟ ਕੀਤਾ ਅਤੇ ਦਿੱਲੀ ਵਿਖੇ ਭਾਜਪਾ ਦੇ ਕੌਮੀ ਪ੍ਰਵਕਤਾ ਸੰਬਿਤ ਪਾਤਰਾ ਨੇ ਸਿੱਧੂ ਦੇ ਬਹਾਨੇ ਰਾਹੁਲ ਗਾਂਧੀ 'ਤੇ ਹਮਲਾ ਬੋਲਿਆ।
Last Updated : Nov 20, 2021, 3:49 PM IST