ਅੰਮ੍ਰਿਤਸਰ: ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ (Assassination of famous singer Sidhu Musewala) ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਫੈਨਸ (Fans of Sidhu Musewala) ਵੱਲੋਂ ਆਪੋਂ-ਆਪਣੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ (Tribute to Sidhu Musewala) ਦਿੱਤੀ ਜਾ ਰਹੀ ਹੈ। ਕਈ ਨੌਜਵਾਨ ਵੱਲੋਂ ਆਪਣੀਆਂ ਬਾਹਾਂ ਦੇ ਉੱਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਜਾਂ ਸਿੱਧੂ ਮੂਸੇਵਾਲਾ ਦਾ ਨਾਮ ਦੇ ਟੈਟੂ (Tattoo of Sidhu Musewala's name) ਬਣਵਾਏ ਜਾ ਰਹੇ ਹਨ, ਪਰ ਅੰਮ੍ਰਿਤਸਰ (Amritsar) ਵਿੱਚ ਮੌਜੂਦ ਹਰਮਨ ਨਾਮਕ ਨੌਜਵਾਨ ਵੱਲੋਂ ਸਿੱਧੂ ਮੂਸੇਵਾਲੇ ਨੂੰ ਇੱਕ ਅਨੋਖੀ ਹੀ ਸ਼ਰਧਾਂਜਲੀ ਭੇਂਟ ਕੀਤੀ ਗਈ।
ਹਰਮਨ ਵੱਲੋਂ ਸਿੱਧੂ ਮੂਸੇਵਾਲਾ ਦੇ ਟਰੈਕਟਰ 5911 ਟਰੈਕਟਰ ਵਰਗਾ ਆਪਣਾ ਸਾਈਕਲ ਤਿਆਰ ਕੀਤਾ ਗਿਆ। ਹਰਮਨ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਸਿੱਧੂ ਮੂਸੇਵਾਲਾ ਨੂੰ 5911 ਟਰੈਕਟਰ ‘ਤੇ ਦੇਖਦਾ ਸੀ ਤਾਂ ਉਸ ਦਾ ਦਿਲ ਕਰਦਾ ਸੀ ਕਿ ਉਸ ਕੋਲ 5911 ਟਰੈਕਟਰ ਹੋਵੇ, ਪਰ ਪੈਸਿਆਂ ਦੀ ਕਮੀ ਹੋਣ ਕਰਕੇ ਉਸ ਨੇ ਆਪਣੇ ਸਾਈਕਲ ਨੂੰ ਹੀ 5911 ਟਰੈਕਟਰ ਬਣਾ ਲਿਆ ਅਤੇ ਨੌਜਵਾਨ ਵੱਲੋਂ ਇਸ ਸਾਈਕਲ ਨੂੰ ਪੂਰਾ ਟਰੈਕਟਰ ਦਾ ਰੂਪ ਦੇ ਕੇ ਸਿੱਧੂ ਮੂਸੇ ਵਾਲਾ ਦੇ ਪਿੰਡ ਮੂਸੇ ਜਾ ਕੇ ਸਿੱਧੂ ਮੂਸੇ ਵਾਲਾ ਨਾਲ ਮੁਲਾਕਾਤ ਕਰਨੀ ਸੀ, ਪਰ ਉਸ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ। ਜਿਸ ਦਾ ਕਿ ਉਸ ਨੂੰ ਵੀ ਬਹੁਤ ਜ਼ਿਆਦਾ ਦੁੱਖ ਹੈ।