ਸਿੱਧੂ ਨੇ 25 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਪੁਲ਼ ਦਾ ਰੱਖਿਆ ਨੀਂਹ ਪੱਥਰ - amritsar
ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇਸਲਾਮਾਬਾਦ ਵਿਖੇ ਬਣਾਏ ਜਾਣ ਵਾਲੇ ਪੁਲ਼ ਦਾ ਕੀਤਾ ਉਦਘਾਟਨ।
ਅੰਮ੍ਰਿਤਸਰ: ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇਸਲਾਮਾਬਾਦ ਵਿਖੇ ਬਣਾਏ ਜਾਣ ਵਾਲੇ ਪੁੱਲ਼ ਦਾ ਉਦਘਾਟਨ ਕੀਤਾ।
ਇਹ ਪੁਲ਼ 25 ਕਰੋੜ ਰੁਪਏ ਦੀ ਲਾਗਤ ਨਾਲ 3 ਮਹੀਨੇ ਦੇ ਅੰਦਰ ਬਣਾਇਆ ਜਾਵੇਗਾ। ਨਵਜੋਤ ਸਿੱਧੂ ਨੇ ਕਿਹਾ ਕਿ ਸ਼ਹਿਰ ਵਿੱਚ 125 ਕਰੋੜ ਰੁਪਏ ਦੀ ਲਾਗਤ ਨਾਲ 5 ਪੁੱਲ ਬਣਾਏ ਜਾਣੇ ਹਨ ਜਿਨ੍ਹਾਂ ਦਾ ਅਧਿਕਾਰਕ ਤੌਰ 'ਤੇ ਉਦਘਾਟਨ ਵੀ ਕਰ ਦਿੱਤਾ ਗਿਆ ਹੈ।
ਸਿੱਧੂ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਅਕਾਲੀ ਦਲ ਵਾਲੇ ਉਦਘਾਟਨ ਕਰ ਕੇ ਚਲੇ ਜਾਂਦੇ ਸਨ ਪਰ ਪੁਲ ਬਣਾਉਣ ਲਈ ਉਨ੍ਹਾਂ ਕੋਲ ਕੋਈ ਪੈਸਾ ਨਹੀਂ ਹੁੰਦਾ ਸੀ ਜਿਸ ਕਾਰਨ ਵਿਕਾਸ ਰੁਕ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਵਿਕਾਸ ਕਰਵਾਉਣ ਲਈ ਕਾਂਗਰਸ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ।