ਪੰਜਾਬ

punjab

ETV Bharat / state

ਪ੍ਰਧਾਨਗੀ ਤੋਂ ਬਾਅਦ ਮੁੜ ਐਕਸ਼ਨ ‘ਚ ਸਿੱਧੂ - ਬਿਕਰਮ ਸਿੰਘ ਮਜੀਠੀਆ

ਨਵਜੋਤ ਸਿੰਘ ਸਿੱਧੂ ਅੱਜ ਆਪਣੇ ਹਲਕੇ ਦੇ ਲੋਕਾਂ ਨੂੰ ਮਿਲਣ ਪਹੁੰਚੇ। ਇਸ ਦੌਰਾਨ ਉਨ੍ਹਾਂ ਵੱਲੋਂ ਕੱਚੇ ਮਕਾਨਾਂ ਦੀਆਂ ਪੱਕੀਆਂ ਛੱਤਾਂ ਪਾਉਣ ਵਾਸਤੇ ਕਰੀਬ 350 ਦੇ ਕਰੀਬ ਲੋਕਾਂ ਨੂੰ ਗਰਾਂਟ ਵੰਡੀਆਂ।

ਪ੍ਰਧਾਨਗੀ ਤੋਂ ਬਾਅਦ ਮੁੜ ਐਕਸ਼ਨ ‘ਚ ਸਿੱਧੂ
ਪ੍ਰਧਾਨਗੀ ਤੋਂ ਬਾਅਦ ਮੁੜ ਐਕਸ਼ਨ ‘ਚ ਸਿੱਧੂ

By

Published : Aug 12, 2021, 9:19 PM IST

Updated : Aug 12, 2021, 9:30 PM IST

ਅੰਮ੍ਰਿਤਸਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅੱਜ ਪਹਿਲੀ ਵਾਰੀ ਆਪਣੇ ਹਲਕੇ ਦੇ ਲੋਕਾਂ ਨੂੰ ਮਿਲਣ ਪਹੁੰਚੇ। ਇਸ ਦੌਰਾਨ ਉਨ੍ਹਾਂ ਵੱਲੋਂ ਕੱਚੇ ਮਕਾਨਾਂ ਦੀਆਂ ਪੱਕੀਆਂ ਛੱਤਾਂ ਪਾਉਣ ਵਾਸਤੇ ਕਰੀਬ 350 ਦੇ ਕਰੀਬ ਲੋਕਾਂ ਨੂੰ ਗਰਾਂਟ ਵੰਡੀਆਂ।

ਪ੍ਰਧਾਨਗੀ ਤੋਂ ਬਾਅਦ ਮੁੜ ਐਕਸ਼ਨ ‘ਚ ਸਿੱਧੂ

ਨਵਜੋਤ ਸਿੰਘ ਸਿੱਧੂ ਨੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ਕਿ ਜਦੋਂ ਉਨ੍ਹਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਬਿਮਾਰ ਹੋਏ ਸਨ, ਤਾਂ ਉਦੋਂ ਬਾਬਾ ਦੀਪ ਸਿੰਘ ਜੀ ਦੀ ਮਿਹਰ ਨਾਲ ਹੀ ਠੀਕ ਹੋਈ ਸੀ। ਇਸ ਲਈ ਗੁਰਦੁਆਰਾ ਸ਼ਹੀਦਾਂ ਸਾਹਿਬ ਲਈ ਜਿੰਨੀ ਵੀ ਗਰਾਂਟ ਦੀ ਲੋੜ ਹੋਵੇਗੀ ਉਹ ਦੇਣ ਨੂੰ ਤਿਆਰ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਵੱਲੋਂ 6 ਇਲੈਕਸ਼ਨ ਅੰਮ੍ਰਿਤਸਰ ਵਿੱਚੋਂ ਜਿੱਤੇ ਹਨ। ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਪਟਿਆਲਾ ਉਨ੍ਹਾਂ ਦੀ ਜਨਮ ਭੂਮੀ ਹੈ, ਤਾਂ ਅੰਮ੍ਰਿਤਸਰ ਉਨ੍ਹਾਂ ਦੀ ਕਰਮ ਭੂਮੀ ਹੈ।

ਇਸ ਲਈ ਉਹ ਅੰਮ੍ਰਿਤਸਰ ਵਾਸੀਆਂ ਨੂੰ ਕਦੇ ਵੀ ਛੱਡ ਕੇ ਨਹੀਂ ਜਾਣਗੇ। ਉਨ੍ਹਾਂ ਨੇ ਕਿਹਾ, ਕਿ ਜਦੋਂ ਵੀ ਹੁਣ ਵਿਧਾਨ ਸਭਾ ਦਾ ਸੈਸ਼ਨ ਹੋਵੇਗਾ, ਤਾਂ ਉਸ ਵਿੱਚ ਬਿਜਲੀ ਸਮਝੌਤਿਆਂ ਦੇ ਬਿੱਲਾਂ ਨੂੰ ਮਤਾ ਪਾ ਕੇ ਰੱਦ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਖੇਤੀ ਸੁਧਾਰ ਕਾਨੂੰਨਾਂ ਨੂੰ ਵੀ ਹੁਣ ਉਹ ਰੱਦ ਕਰਵਾਉਣਗੇ। ਅੱਜ ਉਨ੍ਹਾਂ ਵੱਲੋਂ ਆਪਣੇ ਇਲਾਕੇ ਵਿੱਚ 42 ਕਰੋੜ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾ ਬਿਕਰਮ ਸਿੰਘ ਮਜੀਠੀਆ ‘ਤੇ ਵੀ ਨਿਸ਼ਾਨੇ ਸਾਧੇ, ਕਿਹਾ ਬਿਕਰਮ ਸਿੰਘ ਮਜੀਠੀਆ ਇੱਕ ਭ੍ਰਿਸ਼ਟਾਚਾਰ ਰਾਜਨੀਕੀ ਲੀਡਰ ਹੈ।
ਇਹ ਵੀ ਪੜ੍ਹੋ:ਕੀ ਸਿੱਧੂ ਕਾਰਜਕਾਰੀ ਪ੍ਰਧਾਨ ਦੀ ਨਿਯੁਕਤੀ ਨਹੀਂ ਕਰਨਾ ਚਾਹੁੰਦੇ, ਸਲਾਹਕਾਰ ਨਿਯੁਕਤ ਕਰਨ 'ਤੇ ਵੱਡਾ ਸਵਾਲ

Last Updated : Aug 12, 2021, 9:30 PM IST

ABOUT THE AUTHOR

...view details