ਪੰਜਾਬ

punjab

ETV Bharat / state

Shots fired in Amritsar: ਅੰਮ੍ਰਿਤਸਰ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੇਕੇ ਚੱਲੀਆਂ ਗੋਲੀਆਂ

ਅੰਮ੍ਰਿਤਸਰ ਵਿੱਚ ਮਜੀਠਾ ਰੋਡ ਦੇ ਇਲਾਕਾ ਜਗਦੰਬਾ ਕਾਲੋਨੀ ਵਿੱਚ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਗੋਲੀਆਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚਲਾਈਆਂ ਗਈਆਂ ਹਨ।

Shots fired in Amritsar
Shots fired in Amritsar

By

Published : Jun 1, 2023, 12:24 PM IST

ਅੰਮ੍ਰਿਤਸਰ ਵਿੱਚ ਚੱਲੀਆਂ ਗੋਲੀਆਂ

ਅੰਮ੍ਰਿਤਸਰ:ਲੋਕਾਂ ਦਾ ਕਾਨੂੰਨ ਦਾ ਰਤਾ ਵੀ ਖੌਫ਼ ਨਹੀਂ ਰਿਹਾ। ਅਜਿਹਾ ਹੀ ਮਾਮਲਾ ਜਗਦੰਬਾ ਕਾਲੋਨੀ ਤੋਂ ਸਾਹਮਣੇ ਆਇਆ ਜਿੱਥੇ ਕੁੱਝ ਨੌਜਵਾਨਾਂ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਗੋਲੀਆਂ ਚਲਾਈਆਂ ਗਈਆਂ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਕਿਸੇ ਦੇ ਕੋਲੋ ਪੈਸੈ ਲੈਣੇ ਸਨ ਜਦੋਂ ਅਸੀਂ ਆਪਣੇ ਪੈਸੈ ਮੰਗੇ ਤਾਂ ਪੈਸੇ ਦੇਣ ਦੀ ਥਾਂ ਉਨਾਂ੍ਹ ਨੇ ਸਾਡੇ ਘਰ ਆ ਕੇ ਗੋਲੀਆਂ ਚਲਾਈਆਂ ਅਤੇ ਗਾਲੀ ਗਲੋਚ ਵੀ ਕੀਤਾ।

ਪੀੜਤ ਪਰਿਵਾਰ ਦੀ ਦਾਸਤਾਨ:ਪ੍ਰਿਯੰਕਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੇ ਪਤੀ ਨੇ ਮਾਨ ਨਾਮ ਦੇ ਲੜਕੇ ਤੋਂ 10 ਹਜ਼ਾਰ ਰੁਪਏ ਲੈਣੇ ਸਨ । ਅਸੀਂ ਉਸ ਨੂੰ ਕਈ ਵਾਰ ਫੋਨ ਕਰਕੇ ਕਿਹਾ ਸੀ ਕਿ ਸਾਡੇ ਪੈਸੇ ਵਾਪਸ ਕਰਦੇ। ਉਸ ਨੇ ਕੱਲ ਫੋਨ 'ਤੇ ਕਿਹਾ ਸੀ ਕਿ ਸ਼ਾਮ ਨੂੰ ਤੁਹਾਡੇ ਪੈਸੇ ਦੇਣ ਆਉਂਦਾ ਹਾਂ, ਪਰ ਸਾਨੂੰ ਨਹੀਂ ਸੀ ਪਤਾ ਕਿ ਉਹ ਸਾਡੇ 'ਤੇ ਹਮਲਾ ਕਰਨ ਆਵੇਗਾ। ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਛੇ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਘਰ 'ਤੇ ਫਾਇਰ ਕੀਤੇ ਗਏ ਅਤੇ ਗਾਲੀ ਗਲੋਚ ਕੀਤੀ ਗਈ। ਪ੍ਰਿਯੰਕਾ ਅਤੇ ਵਿੱਕੀ ਨੇ ਦੱਸਿਆ ਕਿ ਉਹ ਵਾਪਸ ਜਾਂਦੇ ਹੋਏ ਮੈਨੂੰ ਮਾਰਨ ਦੀਆਂ ਧਮਕੀਆਂ ਵੀ ਦੇ ਕੇ ਗਏ ਹਨ।ਪੀੜਤ ਪਰਿਵਾਰ ਨੇ ਆਖਿਆ ਕਿ ਸਾਨੂੰ ਇਨ੍ਹਾਂ ਲੋਕਾਂ ਕੋਲੋ ਜਾਨ ਦਾ ਖਤਰਾ ਹੈ।

  1. ਜੇਲ੍ਹ 'ਚ ਫੈਲੇ ਭ੍ਰਿਸ਼ਟਾਚਾਰ ਦਾ ਖੁਲਾਸਾ ਕਰਨ ਵਾਲੇ ਦੇ ਸਾਥੀਆਂ ਦੀ ਕੁੱਟਮਾਰ, ਜੇਲ੍ਹ ਤੋਂ ਬਾਹਰ ਆਈਆਂ ਹਵਾਲਾਤੀਆਂ ਦੀਆਂ ਵੀਡੀਓਜ਼
  2. LPG Cylinder New Price: ਜੂਨ ਦੇ ਪਹਿਲੇ ਦਿਨ ਮਿਲੀ ਰਾਹਤ, LPG ਸਿਲੰਡਰ ਹੋਇਆ ਸਸਤਾ, ਜਾਣੋ ਨਵੇਂ ਰੇਟ
  3. ਡੀਸੀ ਦਫ਼ਤਰ ਅੱਗੇ ਕਿਸਾਨਾਂ ਦਾ ਧਰਨਾ ਬਾਦਸਤੂਰ ਜਾਰੀ, ਕਿਹਾ- "ਇਕ ਖੇਤ ਵਿਚੋਂ ਮਿੱਟੀ ਪੁੱਟ ਕੇ ਦੂਜੇ ਖੇਤ ਪਾਉਣਾ ਮਾਈਨਿੰਗ ਨਹੀਂ ਹੁੰਦੀ"

ਪੁਲਿਸ 'ਤੇ ਇਲਾਜ਼ਮ: ਪੀੜਤ ਪਰਿਵਾਰ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਬਣਦੀ ਕਾਰਵਾਈ ਨਹੀਂ ਕੀਤੀ। ਪੁਲਿਸ ਹਮਲਾ ਕਰਨ ਵਾਲਿਆਂ ਨੂੰ ਬਚਾਉਣ 'ਚ ਲੱਗੀ ਹੋਈ ਹੈ। ਭਾਵੇਂ ਕਿ ਪੁਲਸ ਨੇ ਪਰਚਾ ਦਰਜ ਕਰ ਲਿਆ ਹੈ ਪਰ ਬਣਦੀਆਂ ਧਾਰਾਵਾਂ ਨਹੀਂ ਲਗਾਈਆਂ।ਇਸ ਕਾਰਨ ਅਸੀਂ ਪੁਲਿਸ ਦੀ ਕਾਰਵਾਈ ਤੋਂ ਸਤੁੰਸ਼ਟ ਨਹੀਂ ਹਾਂ। ਪੀੜਤ ਪਰਿਵਾਰ ਨੇ ਕਿਹਾ ਕਿ ਜੇਕਰ ਸਾਨੂੰ ਕੁੱਝ ਵੀ ਹੁੰਦਾ ਹੈ ਤਾਂ ਪੁਲਿਸ ਵੀ ਬਰਾਬਰ ਦੀ ਜ਼ਿੰਮੇਵਾਰ ਹੋਵੇਗੀ।

ਪੁਲਿਸ ਅਧਿਕਾਰੀ ਦਾ ਬਿਆਨ:ਨਗਰ ਚੌਕੀ ਦੇ ਪੁਲਿਸ ਅਧਿਕਾਰੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਮਜੀਠਾ ਰੋਡ ਜਗਦੰਬੇ ਕਾਲੋਨੀ ਵਿੱਚ ਗੋਲੀਆ ਚਲਾਈਆਂ ਗਈਆਂ ਹਨ। ਵਿੱਕੀ ਦੀ ਪਤਨੀ ਪ੍ਰਿਯੰਕਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਅਸੀਂ ਦੋਸ਼ੀਆ ਦੀ ਭਾਲ ਲਈ ਛਾਪੇਮਾਰੀ ਕਰ ਰਹੇ ਹਾਂ ਜਲਦੀ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ।

ABOUT THE AUTHOR

...view details