ਅੰਮ੍ਰਿਤਸਰ: ਇੱਥੋਂ ਦੇ ਛੇਹਰਟਾ ਚੌਂਕ ਵਿਖੇ ਬੀਤੀ ਰਾਤ ਨੂੰ ਇੱਕ ਨੌਜਵਾਨ ਉੱਤੇ ਉਸ ਦੇ ਹੀ ਜਾਣਕਾਰ ਨੇ ਪੁਰਾਣੀ ਰਜ਼ਿੰਸ ਦੇ ਚਲਦਿਆਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਨੌਜਵਾਨ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਫਿਲਹਾਲ ਉਸ ਦੀ ਹਾਲਤ ਠੀਕ ਹੈ।
ਪੀੜਤ ਨੇ ਕਿਹਾ ਕਿ ਉਨ੍ਹਾਂ ਦਾ ਨਾਂਅ ਸੰਨੀ ਕੁਮਾਰ ਹੈ ਤੇ ਉਹ ਗੋਲ ਬਾਗ ਟੈਕਸੀ ਸਟੈਂਡ ਵਿਖੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਬੀਤੀ ਰਾਤ ਨੂੰ ਉਹ ਕਾਰ ਵਿੱਚ ਆਪਣੇ ਕੁਝ ਦੋਸਤਾਂ ਨਾਲ ਛੇਹਰਟਾ ਚੌਕ ਵਿੱਚ ਸੀ ਜਿੱਥੇ ਉਨ੍ਹਾਂ ਦਾ ਜਾਣਕਾਰ ਉਨ੍ਹਾਂ ਨੂੰ ਮਿਲਿਆ ਤੇ ਉਸ ਨੇ ਉਨ੍ਹਾਂ ਨੂੰ ਕਾਰ ਵਿੱਚੋਂ ਬਾਹਰ ਨਿਕਲਣ ਨੂੰ ਕਿਹਾ ਜਿਸ ਤੋਂ ਬਾਅਦ ਉਹ ਕਾਰ ਵਿੱਚੋਂ ਬਾਹਰ ਆਏ, ਜਿਵੇਂ ਉਹ ਬਾਹਰ ਨਿਕਲੇ ਉਸ ਜਾਣਕਾਰ ਨੇ ਉਨ੍ਹਾਂ ਨੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।