ਪੰਜਾਬ

punjab

ETV Bharat / state

ਹੈਰਾਨੀਜਨਕ ! ਸੈਰ ਕਰਨ ਨਿਕਲੇ ਵਿਅਕਤੀ ਉੱਤੇ ਚੱਲੀਆਂ ਗੋਲੀਆਂ - Shots fired at a man walking in Amritsar

ਅੰਮ੍ਰਿਤਸਰ ਵਿੱਚ ਸੈਰ ਕਰਨ ਗਏ ਵਿਅਕਤੀ ’ਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਆਖਿਰ ਕੀ ਹੈ ਮਾਮਲਾ ਪੜੋ ਪੂਰੀ ਖ਼ਬਰ...

Shot fired at a walker
ਸੈਰ ਕਰਨ ਨਿਕਲੇ ਵਿਅਕਤੀ ਉੱਤੇ ਚੱਲੀਆਂ ਗੋਲੀਆਂ

By

Published : May 24, 2022, 9:48 AM IST

ਅੰਮ੍ਰਿਤਸਰ: ਮਾਮਲਾ ਹਰੀ ਪੁਰਾ ਇਲਾਕੇ ਦੇ ਰਹਿਣ ਵਾਲੇ ਪਵਨ ਕੁਮਾਰ ਨਾਮ ਦੇ ਵਿਅਕਤੀ ਉੱਤੇ ਗੋਲੀ ਚਲਣ ਦਾ ਹੈ। ਜੋ ਕਿ ਰੋਜ਼ਾਨਾ ਦੀ ਤਰ੍ਹਾਂ ਰਾਤ ਸੈਰ ਕਰਨ ਲਈ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਦੇ ਨਜ਼ਦੀਕ ਜਵਾਲਾ ਫਲੋਰ ਮਿਲ ਨਜ਼ਦੀਕ ਸੈਰ ਕਰ ਰਿਹਾ ਸੀ ਕਿ ਅਚਾਨਕ ਇੱਕ ਗੋਲੀ ਦੀ ਆਵਾਜ਼ ਨਾਲ ਆਲੇ-ਦੁਆਲੇ ਦੇ ਲੋਕ ਭੱਜਣ ਲਗੇ ਤਾਂ ਉਹਨਾਂਨੂੰ ਪਤਾ ਲੱਗਾ ਕਿ ਗੋਲੀ ਚਲੀ ਹੈ।

ਇਸ ਮੌਕੇ ਪਵਨ ਕੁਮਾਰ ਨੇ ਦੱਸਿਆ ਕਿ ਗੋਲੀ ਦੀ ਆਵਾਜ਼ ਸੁਣਨ ਤੋਂ ਬਾਅਦ ਜਦੋਂ ਉਹਨਾਂ ਨੇ ਗੋਲੀ ਚਲਾਉਣ ਵਾਲੇ ਵੱਲ ਦੇਖਿਆ ਉੱਤੇ ਉਹ ਦੁਬਾਰਾ ਗੋਲੀ ਚਲਾਉਣ ਲਈ ਅਗੇ ਵਧੀਆ ਪਰ ਗੋਲੀ ਨਹੀ ਚਲੀ ਅਤੇ ਗੋਲੀ ਚਲਾਉਣ ਵਾਲਾ ਅਣਪਛਾਤਾ ਵਿਅਕਤੀ ਆਪਣੇ ਸਾਥੀ ਨਾਲ ਜੋ ਕਿ ਮੌਟਰਸਾਇਕਲ ਉੱਤੇ ਸੀ ਫਰਾਰ ਹੋ ਗਿਆ।

ਸੈਰ ਕਰਨ ਨਿਕਲੇ ਵਿਅਕਤੀ ਉੱਤੇ ਚੱਲੀਆਂ ਗੋਲੀਆਂ

ਇਸ ਸਬੰਧੀ ਪਵਨ ਕੁਮਾਰ ਵੱਲੋਂ ਪੁਲਿਸ ਪ੍ਰਸ਼ਾਸ਼ਨ ਕੋਲੋ ਇਨਸਾਫ਼ ਦੀ ਮੰਗ ਕਰਦਿਆ ਉਹਨਾਂ ਨੇ ਗੋਲੀ ਚਲਾਉਣ ਵਾਲੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਗੁਹਾਰ ਲਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਮੌਕੇ ਤੋਂ ਉਹਨਾਂ ਨੂੰ ਇੱਕ ਖੋਲ ਵੀ ਬਰਾਮਦ ਹੋਇਆ ਹੈ। ਜਿਸ ਤੋਂ ਪਤਾ ਚੱਲਿਆ ਹੈ ਕਿ ਇੱਕ ਗੋਲੀ ਚੱਲੀ ਹੈ। ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਸੀਸੀਟੀਵੀ ਫੁਟੇਜ ਚੈੱਕ ਕਰ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹਿ ਜਾ ਰਹੀ ਹੈ।

ਇਹ ਵੀ ਪੜੋ:ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਾਉਣ ਆਏ ਪ੍ਰਸ਼ਾਸਨ ਦਾ ਕਿਸਾਨਾਂ ਨੇ ਕੀਤਾ ਵਿਰੋਧ


ABOUT THE AUTHOR

...view details