ਅੰਮ੍ਰਿਤਸਰ:ਅੰਮ੍ਰਿਤਸਰ ਦੇ ਝਬਾਲ ਰੋਡ ਇਲਾਕੇ ’ਚ ਪੈਂਦੇ ਆਨੰਦ ਵਿਹਾਰ ’ਚ ਬੀਤੀ ਰਾਤ ਇਕ ਜਨਮ ਦਿਨ ਦੀ ਪਾਰਟੀ ਉਸ ਸਮੇਂ ਖ਼ੂਨੀ ਪਾਰਟੀ ਬਣ ਗਈ, ਜਦੋਂ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ (Young man shot dead at birthday party) ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੌਰਭ ਵਜੋਂ ਹੋਈ ਹੈ, ਜੋ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਸੌਰਭ ਦੋਸਤ ਦੇ ਜਨਮ ਦਿਨ ਦੀ ਖੁਸ਼ੀ ਦਾ ਜਸ਼ਨ ਮਨਾਉਣ ਲਈ ਦੋਸਤਾਂ ਨਾਲ ਪਾਰਟੀ ਕਰਨ ਅੰਮ੍ਰਿਤਸਰ ਗਿਆ ਸੀ। ਜਿੱਥੇ ਕਿ ਗੋਲੀਆਂ ਮਾਰ ਉਸਦਾ ਕਤਲ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਸ ਦਾ ਭਰਾ ਸੌਰਭ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਉਸ ਦੇ ਦੋਸਤਾਂ ਨੇ ਜਨਮ ਦਿਨ ਮਨਾਉਣ ਲਈ ਉਸ ਨੂੰ ਅੰਮ੍ਰਿਤਸਰ ਬੁਲਾਇਆ ਸੀ। ਸੌਰਭ ਦੀ ਭੈਣ ਨੇ ਦੱਸਿਆ ਕਿ ਕੇਟ ਕੱਟਣ ਤੋਂ ਬਾਅਦ ਉਸ ਦੇ ਦੋਸਤਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੇ ਭਰਾ ਦੇ 3 ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਸਦੇ ਦੋਸਤ ਵਿਵੇਕ ਨੇ ਉਸਨੂੰ ਜਨਮਦਿਨ ਦੀ ਪਾਰਟੀ ਉੱਤੇ ਅੰਮ੍ਰਿਤਸਰ ਸੱਦਿਆ ਸੀ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਵਿਵੇਕ ਨਾਲ ਉਨ੍ਹਾਂ ਦੇ ਪਰਿਵਾਰ ਦੇ ਵੀ ਚੰਗੇ ਸੰਬੰਧ ਹਨ।
ਪੁਲਿਸ ਨੇ ਕੀਤਾ ਪੰਜ 'ਤੇ ਮਾਮਲਾ ਦਰਜ਼