ਅੰਮ੍ਰਿਤਸਰ: ਕੈਬਿਨੇਟ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਵਪਾਰ ਮੰਡਲ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਨੀ ਨੇ ਦੱਸਿਆ ਕਿ ਹੋਲ ਸੇਲ ਦੀਆਂ ਦੁਕਾਨਾਂ ਸਵੇਰੇ 6 ਵਜੇ ਤੋਂ 10 ਵਜੇ ਤੱਕ ਖੁੱਲ੍ਹਣਗੀਆਂ ਤੇ ਪ੍ਰਚੂਨ ਦੀਆਂ ਦੁਕਾਨਾਂ ਸਵੇਰੇ 10:30 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਖੁੱਲ੍ਹਣਗੀਆਂ।
ਅੰਮ੍ਰਿਤਸਰ: ਕੱਲ੍ਹ ਤੋਂ ਖੁੱਲ੍ਹਣਗੇ ਬਾਜ਼ਾਰ: ਓਪੀ ਸੋਨੀ - amritsar market open
ਕੈਬਿਨੇਟ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਵਪਾਰ ਮੰਡਲ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ।
Shops will open tomorrow in amritsar say OP soni
ਇਸ ਤੋਂ ਇਲਾਵਾ ਸੋਨੀ ਨੇ ਦੱਸਿਆ ਕਿ ਚੌੜੀਆਂ ਸੜ੍ਹਕਾਂ 'ਤੇ ਸਥਿਤ ਦੁਕਾਨਾਂ ਇੱਕ-ਇੱਕ ਦਿਨ ਕਰਕੇ ਖੁੱਲ੍ਹਣਗੀਆਂ। ਇੱਕ ਦਿਨ ਸੱਜੇ ਪਾਸੇ ਵਾਲੀਆਂ ਦੁਕਾਨਾਂ ਤੇ ਦੂਜੇ ਦਿਨ ਖੱਬੇ ਪਾਸੇ ਵਾਲੀਆਂ ਦੁਕਾਨਾਂ। ਉਨ੍ਹਾਂ ਦੱਸਿਆ ਕਿ ਭੀੜੇ ਬਜ਼ਾਰਾਂ ਨੂੰ 3 ਜ਼ੋਨਾ ਵਿੱਚ ਵੰਡਿਆ ਗਿਆ ਹੈ ਤੇ ਇਨ੍ਹਾਂ ਵਿੱਚੋਂ ਇੱਕ ਦਿਨ A ਜ਼ੋਨ ਦੀਆਂ ਦੁਕਾਨਾਂ, ਦੂਜੇ ਦਿਨ B ਜ਼ੋਨ ਦੀਆਂ ਦੁਕਾਨਾਂ ਅਤੇ ਤੀਜੇ ਦਿਨ C ਜ਼ੋਨ ਦੀਆਂ ਦੁਕਾਨਾਂ ਖੁੱਲ੍ਹਣਗੀਆਂ।