ਅੰਮ੍ਰਿਤਸਰ:ਕੋਵਿਡ 19 ਨੂੰ ਲੈ ਕੇ ਸਰਕਾਰ ਵਲੋਂ ਦੁਕਾਨਦਾਰਾਂ ਭਾਈਚਾਰੇ ਦੀ ਮਜਬੂਰੀ ਨੂੰ ਸਮਝਦਿਆਂ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਉਪਰ ਅੱਜ ਰੋਟੇਸ਼ਨ ਦੇ ਹਿਸਾਬ ਨਾਲ ਦੁਕਾਨਾਂ ਖੋਲਿਆ ਗਈਆ। ਜਿਸ ਦਾ ਅੰਮ੍ਰਿਤਸਰ ਹਾਲ ਗੇਟ ਦੇ ਦੁਕਾਨਦਾਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਹਨਾ ਕਿਹਾ ਕਿ ਜੇਕਰ ਸਰਕਾਰ ਦੁਕਾਨਦਾਰਾਂ ਨੂੰ ਲਾਕਡਾਉਨ ਵਿੱਚ ਰਿਆਇਤ ਦੇ ਦੁਕਾਨਾਂ ਖੋਲਣ ਦੀ ਮਨਜੂਰੀ ਦੇ ਰਹੀ ਹੈ, ਤੇ ਦੁਕਾਨਦਾਰਾਂ ਨੂੰ ਵੀ ਚਾਹੀਦਾ ਹੈ। ਕਿ ਉਹ ਇਸ ਮਹਾਂਮਾਰੀ ਦੇ ਸਮੇਂ ਸਰਕਾਰ ਦਾ ਸਹਿਯੋਗ ਕਰਦਿਆਂ, ਸਰਕਾਰੀ ਆਦੇਸ਼ਾਂ ਦੇ ਹਿਸਾਬ ਨਾਲ ਦੁਕਾਨਾਂ ਖੋਲਣ।
ਸੋਮਵਾਰ ਨੂੰ ਅੰਮ੍ਰਿਤਸਰ 'ਚ ਖੋਲਿਆ ਗਈਆ ਦੁਕਾਨਾਂ, ਦੁਕਾਨਦਾਰ ਖੁਸ਼ - ਖੋਲਿਆ ਗਈਆ ਦੁਕਾਨਾਂ
ਸੂਬਾ ਸਰਕਾਰ ਦੇ ਫੈਸਲੇ ਤੇ ਅੰਮ੍ਰਿਤਸਰ ਵਿਖੇ ਰੋਟੇਸ਼ਨ ਦੇ ਹਿਸਾਬ ਨਾਲ ਖੋਲਿਆ ਗਈਆ ਦੁਕਾਨਾਂ ਦੁਕਾਨਦਾਰਾਂ ਵੱਲੋਂ ਸਰਕਾਰ ਦੇ ਫੈਸਲੇ ਦਾ ਕੀਤਾ ਗਿਆ, ਸਵਾਗਤ ਕਿਹਾ ਸਰਕਾਰ ਦੁਕਾਨਦਾਰਾਂ ਦੇ ਹੱਕ ਵਿੱਚ ਲੈ ਰਹੀ ਹੈ, ਫੈਸਲਾ ਤਾਂ ਜੋ ਦੁਕਾਨਦਾਰ ਭਾਈਚਾਰੇ ਨੂੰ ਦਿੱਕਤ ਨਾ ਆਵੇ। ਜਿਲ੍ਹਾਂ ਮੈਜਿਸਟਰੇਟ ਅਤੇ ਪੁਲਿਸ ਵਿਭਾਗ ਦੀ ਨਿਗਰਾਨੀ ਵਿੱਚ ਰੋਟੇਸ਼ਨ ਤਰੀਕੇ ਖੁਲਿਆ ਦੁਕਾਨਾਂ।
ਇਸ ਮੌਕੇ ਅੰਮ੍ਰਿਤਸਰ ਹਾਲ ਗੇਟ ਮਾਰਕੀਟ ਦੇ ਦੁਕਾਨਦਾਰਾਂ ਨੇ ਕਿਹਾ, ਕਿ ਅਸੀ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ, ਅਤੇ ਦੁਕਾਨਦਾਰਾਂ ਨੂੰ ਜੋ ਰੋਟੇਸ਼ਨ ਵਾਇਸ ਦੁਕਾਨਾਂ ਖੋਲਣ ਦੇ ਜੋ ਆਦੇਸ਼ ਜਾਰੀ ਕੀਤੇ ਗਏ ਹਨ। ਉਸ ਲਈ ਅਸੀ ਸਰਕਾਰ ਦੇ ਧੰਨਵਾਦੀ ਹਾਂ। ਅਸੀ ਸਰਕਾਰ ਨੂੰ ਇਹ ਯਕੀਨ ਦਿਵਾਉਂਦੇ ਹਾਂ। ਇਸ ਕੋਰੋਨਾ ਮਹਾਂਮਾਰੀ ਦੇ ਸਮੇਂ ਸਰਕਾਰ ਦੀ ਹਦਾਇਤਾ ਦੀ ਪਾਲਣਾ ਕਰਦੇ ਪੂਰਾ ਸਹਿਯੋਗ ਕੀਤਾ ਜਾਵੇਗਾ।
ਇਸ ਮੌਕੇ ਥਾਣਾ ਰਾਮ ਬਾਗ ਦੇ ਐਸ ਐਚ ਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜਿਲ੍ਹਾਂ ਪ੍ਰਸ਼ਾਸ਼ਨ ਦੇ ਹੁਕਮਾਂ ਤੇ ਅੱਜ ਜਿਲ੍ਹਾ ਮੈਜਿਸਟਰੇਟ ਵੱਲੋਂ ਖੁਦ ਦੋਰਾ ਕਰ ਦੁਕਾਨਦਾਰਾਂ ਲਈ ਰੋਟੇਸ਼ਨ ਦੇ ਹਿਸਾਬ ਨਾਲ ਦੁਕਾਨਾਂ ਖੋਲਣ ਬਾਰੇ ਕਿਹਾ ਗਿਆ ਹੈ, ਅਤੇ ਉਹ ਇਕ ਦਿਨ ਸੱਜਾ ਅਤੇ ਇਕ ਦਿਨ ਖੱਬਾ ਪਾਸੇ ਦੀਆ ਦੁਕਾਨਾਂ ਖੋਲ ਸਕਣਗੇ। ਜੇਕਰ ਕੋਈ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸਦਾ ਚਲਾਨ ਵੀ ਕੱਟਿਆ ਜਾਵੇਗਾ।