ਦਰਬਾਰ ਸਾਹਿਬ ਨੇੜੇ ਫ਼ਿਲਮ ਦੀ ਸ਼ੂਟਿੰਗ ਕਾਰਨ ਦੁਕਾਨਦਾਰ ਅਤੇ ਸ਼ਰਧਾਲੂ ਪ੍ਰੇਸ਼ਾਨ - ਸੋਨਾਕਸ਼ੀ ਸਿਨਹਾ
ਅੰਮ੍ਰਿਤਸਰ : ਬਾਲੀਵੁਡ ਅਦਾਕਾਰਾ ਸੋਨਾਕਸ਼ੀ ਸਿਨਹਾ ਦੀ ਨਵੀਂ ਫ਼ਿਲਮ 'ABCD 3' ਦੀ ਸ਼ੂਟਿੰਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇੜੇ ਚੱਲ ਰਹੀ ਹੈ। ਇਸ ਕਾਰਨ ਦੁਕਾਨਦਾਰਾਂ ਅਤੇ ਸ਼ਰਧਾਲੂਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਨਗਰ ਨਿਗਮ ਨੂੰ ਇਸ ਸ਼ੂਟਿੰਗ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਫ਼ਿਲਮ ਦੀ ਸ਼ੂਟਿੰਗ ਕਾਰਨ ਦੁਕਾਨਦਾਰ ਅਤੇ ਸ਼ਰਧਾਲੂ ਪ੍ਰੇਸ਼ਾਨ
ਦਰਅਸਲ, ਜਿੱਥੇ ਇਹ ਸ਼ੂਟਿੰਗ ਚੱਲ ਰਹੀ ਹੈ, ਉਹ ਬਾਜ਼ਾਰ ਹੈ ਅਤੇ ਉੱਥੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਲਈ ਰਸਤਾ ਵੀ ਹੈ। ਫ਼ਿਲਮ ਦੀ ਸ਼ੂਟਿੰਗ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਥਾਂ 'ਤੇ ਸ਼ੂਟਿੰਗ ਦੀ ਮਨਜੂਰੀ ਲਈ ਹੈ ਪਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫ਼ਿਲਮ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਦੱਸ ਦਈਏ ਕਿ ਫ਼ਿਲਮ ਲਈ ਰਸਤਾ ਰੋਕਣ ਦੀ ਮਨਜ਼ੂਰੀ ਨਗਰ ਨਿਗਮ ਨੇ ਦੇਣੀ ਹੁੰਦੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਬਾਰੇ ਕੋਈ ਜਾਣਕਾਰੀ ਨਹੀਂ ਹੈ।