ਅੰਮ੍ਰਿਤਸਰ: ਦੁਨੀਆ ਭਰ ’ਚ ਕੋਰੋਨਾ ਮਹਾਂਮਾਰੀ ਨੇ ਹਰ ਆਮ ਖਾਸ ਵਿਅਕਤੀ ਦੇ ਜੀਵਨ 'ਤੇ ਕਹਿਰ ਬਣੀ ਹੋਈ ਹੈ। ਦੁਕਾਨਦਾਰਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਇਸ ਨਾਲ ਨਜਿੱਠਣ ਲਈ ਅਤੇ ਰੋਜ਼ਮਰਾ ਦੀਆਂ ਜਰੂਰਤਾਂ ਪੂਰੀਆਂ ਕਰਨਾ ਹੁਣ ਆਮ ਬੰਦੇ ਦੇ ਯੋਗ ਗੱਲ ਨਜ਼ਰ ਨਹੀਂ ਆ ਰਹੀ ਹੈ। ਸ਼ਾਮ 5 ਵਜੇ ਤੋਂ ਹੀ ਦੁਕਾਨਾਂ ਬੰਦ ਕਰਨ ਦੇ ਫੈਸਲੇ ਤੋਂ ਖਫਾ ਸੂਬੇ ਭਰ ਦੇ ਦੁਕਾਨਦਾਰਾਂ ਦਾ ਰੋਸ ਸਾਹਮਣੇ ਆ ਰਿਹਾ ਹੈ।
ਇਸ ਸਬੰਧ ’ਚ ਹਲਕਾ ਮਜੀਠਾ ਦੇ ਦੁਕਾਨਦਾਰ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਸ਼ਾਮ ਸਮੇਂ ਦੁਕਾਨਦਾਰੀ ਦਾ ਸਮਾਂ ਹੁੰਦਾ ਹੈ ਪਰ ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਦਾ ਗੁਜਾਰਾ ਔਖਾ ਹੋ ਗਿਆ ਹੈ ਜਿਸ ਲਈ ਉਹ ਪਰੇਸ਼ਾਨ ਹਨ।