ਅੰਮ੍ਰਿਤਸਰ: ਹਾਲ ਬਜ਼ਾਰ ਸਥਿਤ ਮੰਦਰ ਵਿਚ ਭਗਵਾਨ ਵਾਲਮੀਕ ਦੀ ਜਯੰਤੀ (Lord Valmik Jayanti) ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਸ਼ੋਭਾ ਯਾਤਰਾ ਵੀ ਕੱਢੀ ਗਈ। ਇਸ ਮੌਕੇ ਕੈਬਨਿਟ ਮੰਤਰੀ (Cabinet Minister)ਰਾਜ ਕੁਮਾਰ ਵੇਰਕਾ ਅਤੇ ਸਾਂਸਦ ਗੁਰਜੀਤ ਔਜਲਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।ਇਸ ਮੌਕੇ ਸ਼ੋਭਾ ਯਾਤਰਾ ਨੂੰ ਝੰਡੀ ਦੇਣ ਦੀ ਰਸਮ ਅਦਾ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਅਤੇ ਗੁਰਜੀਤ ਔਜਲਾ ਨੇ ਕੀਤੀ।
ਭਗਵਾਨ ਵਾਲਮੀਕ ਜਯੰਤੀ ਨੂੰ ਲੈ ਕੇ ਕੱਢੀ ਸ਼ੋਭਾ ਯਾਤਰਾ - ਗੁਰਜੀਤ ਔਜਲਾ
ਅੰਮ੍ਰਿਤਸਰ (Amritsar) ਵਿਚ ਭਗਵਾਨ ਵਾਲਮੀਕ ਜਯੰਤੀ (Lord Valmik Jayanti) ਨੂੰ ਲੈ ਕੇ ਸ਼ੋਭਾ ਯਾਤਰਾ ਕੱਢੀ ਗਈ।ਸ਼ੋਭਾ ਯਾਤਰਾ ਵਿਚ ਸੰਗਤਾਂ ਵੱਡੀ ਗਿਣਤੀ ਵਿਚ ਭਾਗ ਲਿਆ।
ਇਸ ਮੌਕੇ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਭਗਵਾਨ ਵਾਲਮੀਕ ਦਾ ਪ੍ਰਗਟ ਦਿਵਸ ਬੜੀ ਸ਼ਰਧਾ ਤੇ ਧੂਮ ਨਾਲ ਮਨਾਇਆ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਸਮਾਜ ਨੂੰ ਭਗਵਾਨ ਵਾਲਮੀਕ ਦੀ ਸੋਚ ’ਤੇ ਪਹਿਰਾ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਹੈ ਕਿ ਸਾਨੂੰ ਭਾਈਚਾਰਕ ਸਾਂਝ ਕਾਇਮ ਰੱਖਣੀ ਚਾਹੀਦਾ ਹੈ।
ਇਸ ਮੌਕੇ ਗੁਰਜੀਤ ਔਜਲਾ ਨੇ ਕਿਹਾ ਕਿ ਵਾਲਮੀਕ ਭਾਈਚਾਰੇ ਦਾ ਅਹਿਮ ਸਥਾਨ ਹੈ ਜੋ ਹਮੇਸ਼ਾ ਹੀ ਪਾਰਟੀ ਦੇ ਹਰ ਸੰਘਰਸ਼ ਵਿਚ ਡੱਟਵਾਂ ਸਾਥ ਦਿੰਦੇ ਹਨ । ਉਨ੍ਹਾਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ’ਤੇ ਸ਼ਰਧਾ ਭੇਂਟ ਕਰਦਿਆਂ ਕਿਹਾ ਕਿ ਕੱਲ ਵੀ ਰਾਜ ਪੱਧਰੀ ਸਮਾਗਮ ਵਾਲਮੀਕ ਤੀਰਥ ਵਿਖੇ ਕੀਤਾ ਜਾ ਰਿਹਾ। ਉਥੇ ਵੀ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਹੈ ਕਿ ਭਗਵਾਨ ਵਾਲਮੀਕ ਦੇ ਦੱਸੇ ਰਸਤੇ ਉਤੇ ਚੱਲਣਾ ਚਾਹੀਦਾ ਹੈ।
ਇਹ ਵੀ ਪੜੋ:ਢੱਡਰੀਆਂ ਵਾਲੇ ਵੱਲੋਂ ਦਿੱਤੇ ਬਿਆਨ 'ਤੇ ਭੜਕੀ ਬੀਬੀ ਜਗੀਰ ਕੌਰ