ਪੰਜਾਬ

punjab

ETV Bharat / state

ਸ਼ਿਵਰਾਤਰੀ ਮੌਕੇ ਭਗਵਾਨ ਸ਼ੰਕਰ ਦੇ ਰੰਗ ’ਚ ਰੰਗਿਆ ਅੰਮ੍ਰਿਤਸਰ - Amritsar painted in the colors

ਸ਼ਿਵਰਾਤਰੀ ਨੂੰ ਲੈ ਕੇ ਮੰਦਿਰਾਂ ਨੂੰ ਫੁੱਲਾਂ ਦੇ ਨਾਲ ਵਧੀਆ ਤਰੀਕੇ ਨਾਲ ਸਜਾਇਆ ਗਿਆ। ਆਪਣੇ ਇਸ਼ਟ ਦੇਵ ਭਗਵਾਨ ਭੋਲੇਨਾਥ ਨੂੰ ਖੁਸ਼ ਕਰਨ ਲਈ ਕਾਂਵੜੀਆਂ ਨੇ ਹਰਿਦੁਆਰ ਤੋਂ ਗੰਗਾ ਜਲ ਲਿਆ ਕੇ ਜਲ ਅਭਿਸ਼ੇਕ ਕੀਤਾ।

ਸ਼ੰਕਰ ਦੇ ਰੰਗ ’ਚ ਰੰਗਿਆ ਅੰਮ੍ਰਿਤਸਰ
ਸ਼ੰਕਰ ਦੇ ਰੰਗ ’ਚ ਰੰਗਿਆ ਅੰਮ੍ਰਿਤਸਰ

By

Published : Mar 1, 2022, 12:52 PM IST

ਅੰਮ੍ਰਿਤਸਰ: ਮਹਾਂਸ਼ਿਵਰਾਤਰੀ ਦਾ ਤਿਉਹਾਰ (Festival of Mahashivaratri) ਸ਼ੁੱਕਰਵਾਰ ਨੂੰ ਸ਼ਹਿਰ ’ਚ ਧੂਮ ਧਾਮ ਨਾਲ ਮਨਾਇਆ ਗਿਆ। ਸ਼ਿਵਰਾਤਰੀ ’ਤੇ ਪੂਰਾ ਸ਼ਹਿਰ ਭਗਵਾਨ ਭੋਲੇ ਨਾਥ ਦੇ ਰੰਗ ’ਚ ਰੰਗਿਆ ਨਜ਼ਰ ਆਇਆ। ਸ਼ਹਿਰ ਦੇ ਵੱਖ-ਵੱਖ ਮੰਦਿਰਾਂ ’ਚ ਦੇਵਾਂ ਦੇ ਦੇਵ ਮਹਾਂਦੇਵ ਦੀ ਪੂਜਾ ਲਈ ਸ਼ਿਵ ਭਗਤਾਂ ਦੀ ਭੀੜ ਤੜਕੇ ਤੋਂ ਹੀ ਲੱਗਣੀ ਸ਼ੁਰੂ ਹੋ ਗਈ ਸੀ।

ਸ਼ਿਵਰਾਤਰੀ ਨੂੰ ਲੈ ਕੇ ਮੰਦਿਰਾਂ ਨੂੰ ਫੁੱਲਾਂ ਦੇ ਨਾਲ ਵਧੀਆ ਤਰੀਕੇ ਨਾਲ ਸਜਾਇਆ ਗਿਆ। ਆਪਣੇ ਇਸ਼ਟ ਦੇਵ ਭਗਵਾਨ ਭੋਲੇਨਾਥ ਨੂੰ ਖੁਸ਼ ਕਰਨ ਲਈ ਕਾਂਵੜੀਆਂ ਨੇ ਹਰਿਦੁਆਰ ਤੋਂ ਗੰਗਾ ਜਲ ਲਿਆ ਕੇ ਜਲ ਅਭਿਸ਼ੇਕ ਕੀਤਾ।

ਜਲ ਅਭਿਸ਼ੇਕ ਕਰਨ ਦੇ ਲਈ ਸਵੇਰ ਤੋਂ ਹੀ ਸ਼ਹਿਰ ਦੇ ਮੰਦਰਾਂ ਦੇ ਬਾਹਰ ਲੰਮੀਆਂ ਲੰਮੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਮੰਦਿਰਾਂ ’ਚ ਭਗਵਾਨ ਸ਼ਿਵ ਦੀ ਪੂਜਾ (Worship of Lord Shiva in the temples of Amritsar) ਤੋਂ ਬਾਅਦ ਲੰਗਰਾਂ ਤੇ ਸ਼ਿਵ ਵਿਆਹ ਕਰਵਆਏ ਗਏ।

ਸ਼ਹਿਰ ਦੇ ਸਭ ਤੋਂ ਪੁਰਾਣੇ ਪ੍ਰਾਚੀਨ ਸ਼ਿਵਾਲਾ ਵਿੱਚ ਭੋਲੇਨਾਥ ਦੇ ਭਗਤਾਂ ਦੀ ਭੀੜ ਰਾਤ 12 ਵਜੇ ਤੋਂ ਬਾਅਦ ਹੀ ਲਗਣੀ ਸ਼ੁਰੂ ਹੋ ਗਈ ਸੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵ ਭਗਤਾਂ ਨੇ ਕਿਹਾ ਕਿ ਸ਼ਿਵਰਾਤਰੀ ਦਾ ਤਿਉਹਾਰ ਸਾਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਸਵੇਰ ਤੋਂ ਹੀ ਸ਼ਰਧਾਲੂ ਲੰਬੀਆਂ ਲੰਬੀਆਂ ਲਾਈਨਾਂ ਲਗਾ ਕੇ ਸ਼ਿਵਾ ਦੇ ਦਰਸ਼ਨ ਲਈ ਇੰਤਜ਼ਾਰ ਕਰ ਰਹੇ ਹਨ।

ਸ਼ੰਕਰ ਦੇ ਰੰਗ ’ਚ ਰੰਗਿਆ ਅੰਮ੍ਰਿਤਸਰ

ਇਸ ਦੇ ਨਾਲ ਹੀ ਸ਼ਰਧਾਲੂਆਂ ਨੇ ਕਿਹਾ ਕਿ ਪਿਛਲੀ ਵਾਰ ਕੋਰੋਨਾ ਮਹਾਂਮਾਰੀ ਕਾਰਨ ਇੰਨੀ ਭੀੜ ਨਹੀਂ ਸੀ, ਪਰ ਇਸ ਵਾਰ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਪਹੁੰਚ ਰਹੇ ਹਨ, ਪਰ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਸ ਵਾਰ ਵੀ ਕੋਰੋਨਾ ਦੀਆਂ ਗਾਈਡੈਂਸ ਦੀ ਪਾਲਣਾ ਜ਼ਰੂਰ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ (Amritsar) ਵਿੱਚ ਭਾਗ ਭਾਈਆਂ ਵਾਲਾ ਸ਼ਿਵਾਲਾ ਵਿੱਚ ਸ਼ਿਵਰਾਤਰੀ ਦੇ ਦਿਨ ਬਹੁਤ ਵੱਡੀ ਰੌਣਕ ਦੇਖਣ ਨੂੰ ਮਿਲਦੀ ਹੈ, ਇਸ ਇਲਾਵਾ ਦੂਰੋਂ-ਦੂਰੋਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਪਹੁੰਚਦੀ ਹੈ ਅਤੇ ਸ਼ਿਵਾਲਾ ਬਾਗ ਭਾਈਆਂ ਅੰਦਰ ਸ਼ਿਵਲਿੰਗ ਨੂੰ ਨਤਮਸਤਕ ਹੁੰਦੀ ਹੈ, ਇਸ ਦੇ ਨਾਲ ਹੀ ਸ਼ਿਵਾਲਾ ਬਾਗ ਭਾਈਆਂ ਦੇ ਬਾਹਰ ਪੂਰਾ ਮੇਲਾ ਭਰਿਆ ਹੁੰਦਾ ਹੈ ਤੇ ਲੋਕ ਇਸ ਮੇਲੇ ਦਾ ਆਨੰਦ ਵੀ ਮਾਣਦੇ ਹਨ।

ਇਹ ਵੀ ਪੜ੍ਹੋ:ਭਗਵਾਨ ਸ਼ਿਵ ਦੇ ਇਹ ਗੀਤ, ਜੋ ਤੁਹਾਨੂੰ ਲਾ ਦੇਣਗੇ ਝੂੰਮਣ ...

ABOUT THE AUTHOR

...view details