ਅੰਮ੍ਰਿਤਸਰ :ਬੀਤੇ ਸਾਲ ਨਵੰਬਰ ਮਹੀਨੇ ਵਿਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਭਰਾ ਬ੍ਰਿਜ ਮੋਹਨ ਸੂਰੀ ਨੂੰ ਵੀ ਜਾਨ ਦਾ ਖਤਰਾ ਬਣਿਆ ਹੋਇਆ ਹੈ। ਜਿਸ ਦੀ ਸ਼ਿਕਾਇਤ ਉੰਨਾ ਵੱਲੋਂ ਪੁਲਿਸ ਨੂੰ ਵੀ ਕੀਤੀ ਗਈ ਹੈ। ਦਰਅਸਲ ਬੀਤੇ ਦਿਨ ਬ੍ਰਿਜ ਮੋਹਨ ਸੂਰੀ ਨੂੰ ਬਾਹਰ ਦੇ ਨੰਬਰ ਤੋਂ ਫੋਨ ਆਉਂਦੇ ਹਨ। ਜਿੰਨਾ ਦਾ ਜਵਾਬ ਦਿੱਤਾ ਗਿਆ ਤਾਂ ਅੱਗੋਂ ਧਮਕੀਆਂ ਆਉਣ ਲੱਗੀਆਂ, ਕੁਝ ਹੀ ਸਮੇਂ ਬਾਅਦ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਚੱਲਦੀਆਂ ਹਨ, ਜਿਸ ਦਾ ਮੁਕਾਬਲਾ ਵੀ ਬ੍ਰਿਜ ਮੋਹਨ ਸੂਰੀ ਆਪ ਹੀ ਕਰਦੇ ਹਨ।
ਅੱਤਵਾਦੀਆ ਵੱਲੋਂ ਧਮਕੀਆਂ ਦੇ ਆ ਰਹੇ ਫੋਨ: ਇਸ ਪੂਰੇ ਮਾਮਲੇ ਦੀ ਜਾਣਕਾਰੀ ਖੁਦ ਬ੍ਰਿਜ ਮੋਹਨ ਸੂਰੀ ਵੱਲੋਂ ਮੀਡੀਆ ਸਾਹਮਣੇ ਸਬੂਤ ਪੇਸ਼ ਕਰਕੇ ਦਿੱਤੀ ਗਈ। ਉਹਨਾਂ ਦੱਸਿਆ ਕਿ ਕੁਝ ਦਿਨਾਂ ਤੋਂ ਉਹਨਾਂ ਨੂੰ ਵਿਦੇਸ਼ਾ ਤੋਂ ਆ ਰਹੀਆਂ ਜਾਨੋ ਮਾਰਨ ਦੀਆ ਧਮਕੀਆਂ ਅਤੇ ਬੀਤੇ ਰੋਜ ਦੋ ਨੋਜਵਾਨਾਂ ਵਲੋ ਕੀਤੇ ਹਮਲੇ ਸੰਬਧੀ ਜਾਣਕਾਰੀ ਦਿੱਤੀ। ਇਸ ਦੌਰਾਨ ਉਹਨਾਂ ਨੇ ਦਸਿਆ ਕਿ ਭਰਾ ਸੁਧੀਰ ਸੂਰੀ ਦੀ ਮੌਤ ਤੋ ਬਾਅਦ ਲਗਾਤਾਰ ਫੋਨ 'ਤੇ ਅੱਤਵਾਦੀਆ ਵੱਲੋਂ ਧਮਕੀਆਂ ਦੇ ਆ ਰਹੇ ਫੋਨ ਸੰਬਧੀ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ, ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦਿਆ ਇਹਨਾ ਅੱਤਵਾਦੀਆ ਦੇ ਹੌਸਲੇ ਬੁਲੰਦ ਹੌਣ ਕਾਰਨ ਮੈਨੂੰ ਲਗਾਤਾਰ ਫੋਨ ਆਉਣ ਤੋ ਬਾਅਦ ਮੇਰੇ ਘਰ ਦੇ ਬਾਹਰ ਦੋ ਨੋਜਵਾਨਾਂ ਵੱਲੋਂ ਰੇਲਵੇ ਲੈਣ 'ਤੇ ਪਹੁੰਚ ਕੇ ਹਮਲਾ ਕੀਤਾ। ਜਿਸਦੇ ਚਲਦੇ ਮੈਨੂੰ ਆਤਮ ਸੁਰੱਖਿਆ ਵਿਚ ਗੋਲੀ ਚਲਾਉਣੀ ਪਈ। ਇਸ ਦੇ ਨਾਲ ਹੀ ਉਹਨਾਂ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲੀਆ ਨਿਸ਼ਾਨ ਵੀ ਲਾਏ। ਓਹਨਾ ਕਿਹਾ ਕਿ ਇਸ ਸਭ ਦੇ ਬਾਵਜੂਦ ਪੁਲਿਸ ਨੇ ਕੁਝ ਵੀ ਨਹੀਂ ਕੀਤਾ।